ਲਖਨਊ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਨੂੰ ਉੱਤਰ ਪ੍ਰਦੇਸ਼ ’ਚ ਸ਼੍ਰੀਰਾਮ ਨਗਰੀ ਅਯੁੱਧਿਆ ਆਉਣਗੇ ਅਤੇ 6ਵੇਂ ਦੀਪ ਉਤਸਵ ਦਾ ਸ਼ੁੱਭ ਆਰੰਭ ਕਰਨਗੇ। ਪ੍ਰਧਾਨ ਮੰਤਰੀ ਆਪਣੇ ਉੱਤਰ ਪ੍ਰਦੇਸ਼ ਦੌਰੇ ਦੌਰਾਨ ਐਤਵਾਰ ਨੂੰ ਲਖਨਊ ਆਉਣਗੇ। ਹਵਾਈ ਅੱਡੇ ’ਤੇ ਕੁਝ ਸਮਾਂ ਰੁੱਕਣ ਮਗਰੋਂ ਉਹ ਹੈਲੀਕਾਪਟਰ ਜ਼ਰੀਏ ਅਯੁੱਧਿਆ ਲਈ ਰਵਾਨਾ ਹੋਣਗੇ, ਜਿੱਥੇ ਯੋਗੀ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਦੀਪ ਉਤਸਵ ’ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- PM ਮੋਦੀ ਨੇ ‘ਰੁਜ਼ਗਾਰ ਮੇਲੇ’ ਦੀ ਕੀਤੀ ਸ਼ੁਰੂਆਤ, 75,000 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
ਪ੍ਰਧਾਨ ਮੰਤਰੀ ਦੀ ਯਾਤਰਾ ਪ੍ਰੋਗਰਾਮ ਮੁਤਾਬਕ ਉਹ ਸ਼ਾਮ ਪੌਣੇ 4 ਵਜੇ ਅਯੁੱਧਿਆ ਸਥਿਤ ਸਾਕੇਤ ਯੂਨੀਵਰਸਿਟੀ ਪਹੁੰਚਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸ਼ਾਮ ਸਾਢੇ 4 ਵਜੇ ਸ਼੍ਰੀਰਾਮ ਜਨਮਭੂਮੀ ਪਹੁੰਚਣਗੇ। ਇਸ ਸਥਾਨ ’ਤੇ ਬਣ ਰਹੇ ਸ਼ਾਨਦਾਰ ਰਾਮ ਮੰਦਰ ਦੇ ਨਿਰਮਾਣ ਦਾ ਨਿਰੀਖਣ ਕਰਨ ਤੋਂ ਪਹਿਲਾਂ ਉਹ ਰਾਮਲਲਾ ਬਿਰਾਜਮਾਨ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਮ ਸਵਾ 5 ਵਜੇ ਸ਼੍ਰੀਰਾਮ ਕਥਾ ਪਾਰਕ ਜਾਣਗੇ, ਜਿੱਥੇ ਉਹ ਭਗਵਾਨ ਸ਼੍ਰੀਰਾਮ ਦਾ ਪ੍ਰਤੀਕਾਤਮਕ ਤਾਜਪੋਸ਼ੀ ਕਰਨਗੇ। ਉਹ ਸ਼ਾਮ ਪੌਣੇ 6 ਵਜੇ ਸਰਯੂ ਗੈਸਟ ਹਾਊਸ ਅਤੇ ਸ਼ਾਮ 6 ਵਜੇ ਨਯਾ ਸਰਯੂ ਘਾਟ ਪਹੁੰਚ ਕੇ ਸਰਯੂ ਨਦੀ ਜੀ ਦੀ ਆਰਤੀ ’ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- ਅਯੁੱਧਿਆ ਦੀਪ ਉਤਸਵ ’ਚ ਸ਼ਾਮਲ ਹੋਣਗੇ PM ਮੋਦੀ, 15 ਲੱਖ ਦੀਵੇ ਜਗਾ ਕੇ ਬਣੇਗਾ ਵਿਸ਼ਵ ਰਿਕਾਰਡ
ਆਰਤੀ ਕਰਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਰਾਮ ਜੀ ਕੀ ਪੈੜੀ ਪਹੁੰਚ ਕੇ ਸ਼ਾਮ 6 ਵਜੇ ਦੀਪ ਉਤਸਵ ਸਮਾਰੋਹ ਦਾ ਸ਼ੁੱਭ ਆਰੰਭ ਕਰਨਗੇ। ਸ਼ਾਮ 7 ਵਜੇ ਤੋਂ ਸਵਾ 7 ਵਜੇ ਤੱਕ ਨਯਾ ਘਾਟ ’ਤੇ ਅਤਿਆਧੁਨਿਕ ਤਕਨੀਕੀ ਨਾਲ ਆਯੋਜਿਤ ਹਰਿਤ ਆਤਿਸ਼ਬਾਜੀ ‘ਗਰੀਨ ਐਂਡ ਡਿਜੀਟਲ ਫਾਇਰਵਕਰਸ’ ਦਾ ਨਿਰੀਖਣ ਕਰਨਗੇ। ਇਸ ਤੋਂ ਬਾਅਦ ਸ਼ਾਮ ਸਾਢੇ 7 ਵਜੇ ਉਹ ਅਯੁੱਧਿਆ ਹਵਾਈ ਪੱਟੀ ਤੋਂ ਦਿੱਲੀ ਲਈ ਰਵਾਨਾ ਹੋ ਜਾਣਗੇ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਅਯੁੱਧਿਆ ਆਉਣ ਤੋਂ ਪਹਿਲਾਂ ਯੋਗੀ ਲਖਨਊ ਤੋਂ ਅਯੁੱਧਿਆ ਪਹੁੰਚ ਗਏ ਹਨ।
ਇਹ ਵੀ ਪੜ੍ਹੋ- ਪਿਤਾ ਦੇ ਸੰਘਰਸ਼ ਦੀ ਕਹਾਣੀ; ਪੁੱਤ ਦੀ ਮੌਤ ਦੇ ਇਨਸਾਫ਼ ਲਈ 72 ਦੀ ਉਮਰ ’ਚ ਕਾਨੂੰਨ ਦੀ ਪੜ੍ਹਾਈ ਕਰ ਜਿੱਤੀ ਜੰਗ
ਕਰਨਾਟਕ ’ਚ 10 ਹਜ਼ਾਰ ਮਸਜਿਦਾਂ ਨੂੰ ਮਿਲਿਆ ਲਾਊਡ ਸਪੀਕਰ ਵਰਤਣ ਦਾ ਲਾਇਸੈਂਸ
NEXT STORY