ਲਖਨਊ— ਅਯੁੱਧਿਆ ਵਿਵਾਦ 'ਤੇ ਸੁਪਰੀਮ ਕੋਰਟ ਦਾ ਫੈਸਲਾ ਹੁਣ ਕਦੇ ਵੀ ਆਉਣ ਦੀ ਉਮੀਦ ਹੈ। ਇਸ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਖਾਸ ਤੌਰ 'ਤੇ ਅਯੁੱਧਿਆ 'ਚ ਵਿਸ਼ੇਸ਼ ਸਰਗਰਮੀ ਵਰਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਪੁਲਸ ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਇਸ ਨਿਊਜ਼ ਏਜੰਸੀ ਨਾਲ ਗੱਲਾਤ 'ਚ ਦੱਸਿਆ ਕਿ ਪੁਲਸ ਕਰੀਬ 1,659 ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਨਜ਼ਰ ਰੱਖ ਰਹੀ ਹੈ ਅਤੇ ਜ਼ਰੂਰਤ ਪਈ ਤਾਂ ਇੰਟਰਨੈੱਟ ਸੇਵਾਵਾਂ ਸਸਪੈਂਡ ਵੀ ਕੀਤੀਆਂ ਜਾ ਸਕਦੀਆਂ ਹਨ। ਡੀ.ਜੀ.ਪੀ. ਨੇ ਕਿਹਾ ਕਿ ਪੁਲਸ ਫੋਰਸ ਨੂੰ ਸਾਫ਼ ਸੰਦੇਸ਼ ਦਿੱਤਾ ਗਿਆ ਹੈ ਕਿ ਕਿਸੇ ਵੀ ਕੀਮਤ 'ਤੇ ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ। ਅਸੀਂ ਪੈਦਲ ਗਸ਼ਤ ਕਰ ਰਹੇ ਹਾਂ। ਜ਼ਿਲਾ ਅਧਿਕਾਰੀ ਧਰਮ ਗੁਰੂਆਂ ਨਾਲ ਬੈਠਕ ਕਰ ਰਹੇ ਹਨ। ਅਸੀਂ ਬੀਤੇ ਕੁਝ ਦਿਨਾਂ 'ਚ ਕਰੀਬ 6 ਹਜ਼ਾਰ ਸ਼ਾਂਤੀ ਵਾਰਤਾਵਾਂ ਕੀਤੀਆਂ ਹਨ ਅਤੇ 5800 ਧਰਮ ਗੁਰੂਆਂ ਨੂੰ ਮਿਲੇ ਹਨ। ਅਸੀਂ ਫੌਜ ਅਤੇ ਹਵਾਈ ਫੌਜ ਦੇ ਸੰਪਰਕ 'ਚ ਵੀ ਹਾਂ।
500 ਲੋਕਾਂ ਨੂੰ ਭੇਜਿਆ ਹੈ ਜੇਲ
ਉਨ੍ਹਾਂ ਨੇ ਕਿਹਾ ਕਿ ਸਾਡੀ ਰਡਾਰ 'ਤੇ ਹਾਲੇ ਤੱਕ ਕਰੀਬ 12 ਹਜ਼ਾਰ ਲੋਕ ਆਏ ਹਨ ਅਤੇ ਅਸੀਂ ਉਨ੍ਹਾਂ ਨੂੰ ਸੀ.ਆਰ.ਪੀ.ਸੀ. ਦੇ ਅਧੀਨ ਪਾਬੰਦ ਕੀਤਾ ਹੈ, ਜਿਸ ਨਾਲ ਉਹ ਸ਼ਾਂਤੀਭੰਗ ਨਾ ਕਰ ਸਕਣ। ਇਨ੍ਹਾਂ 'ਚੋਂ 500 ਲੋਕਾਂ ਨੂੰ ਜੇਲ ਭੇਜਿਆ ਜਾ ਚੁਕਿਆ ਹੈ। ਫੀਲਡ ਤੋਂ ਬਾਅਦ ਸਾਡਾ ਸਭ ਤੋਂ ਵਧ ਧਿਆਨ ਸੋਸ਼ਲ ਮੀਡੀਆ 'ਤੇ ਹੈ ਅਤੇ ਇਸ ਲਈ ਬਕਾਇਦਾ ਇਕ ਟੀਮ ਨੂੰ ਲਗਾਇਆ ਗਿਆ ਹੈ। ਹਾਲੇ ਤੱਕ ਅਜਿਹੇ 1,659 ਲੋਕਾਂ ਦੇ ਅਕਾਊਂਟ ਨੂੰ ਅਸੀਂ ਨਿਗਰਾਨੀ 'ਚ ਰੱਖਿਆ ਹੈ, ਜਿਸ ਨਾਲ ਸਮਾਜਿਕ ਸਦਭਾਵਨਾ ਵਿਗਾੜਨ ਵਾਲੀ ਪੋਸਟ ਕੀਤੀ ਜਾ ਸਕਦੀ ਹੈ।
ਇੰਟਰਨੈੱਟ ਕੀਤਾ ਜਾ ਸਕਦੈ ਸਸਪੈਂਡ
ਇੰਟਰਨੈੱਟ 'ਤੇ ਪਾਬੰਦੀ ਲਗਾਉਣ ਦੇ ਸਵਾਲ 'ਤੇ ਡੀ.ਜੀ.ਪੀ. ਨੇ ਦੱਸਿਆ,''ਜੇਕਰ ਸਾਨੂੰ ਜ਼ਰੂਰਤ ਮਹਿਸੂਸ ਹੋਈ ਤਾਂ ਬਿਲਕੁੱਲ ਇੰਟਰਨੈੱਟ ਸਸਪੈਂਡ ਕੀਤਾ ਜਾ ਸਕਦਾ ਹੈ ਪਰ ਹਾਲੇ ਅਜਿਹੀ ਕੋਈ ਜ਼ਰੂਰਤ ਨਹੀਂ ਲੱਗਦੀ।'' ਉਨ੍ਹਾਂ ਨੇ ਅੱਗੇ ਦੱਸਿਆ,''ਅਸੀਂ ਅਯੁੱਧਿਆ ਸਮੇਤ ਕੁਝ ਸੰਵੇਦਨਸ਼ੀਲ ਥਾਂਵਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦੀ ਬੈਰੀਕੇਡਿੰਗ ਕਰ ਕੇ ਆਉਣ-ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ।''
ਅਫਵਾਹਾਂ ਰੋਕਣਾ ਸਾਡੀ ਵੱਡੀ ਪਹਿਲ
ਡੀ.ਜੀ.ਪੀ. ਓ.ਪੀ. ਸਿੰਘ ਨੇ ਕਿਹਾ ਕਿ ਭੀੜ ਕੰਟਰੋਲ ਅਤੇ ਅਫਵਾਹਾਂ ਨੂੰ ਵਧਣ ਤੋਂ ਰੋਕਣਾ ਸਾਡੀ ਸਭ ਤੋਂ ਵੱਡੀ ਪਹਿਲ ਹੈ। ਅਸੀਂ ਕੇਂਦਰ ਤੋਂ ਨੀਮ ਫੌਜੀ ਫੋਰਸਾਂ ਦੀ ਮੰਗ ਕੀਤੀ ਹੈ ਅਤੇ ਹਾਲੇ ਤੱਕ 40 ਕੰਪਨੀ ਨੀਮ ਫੌਜੀ ਫੋਰਸ ਸਾਨੂੰ ਮਿਲ ਵੀ ਚੁੱਕਿਆ ਹੈ। 70 ਕੰਪਨੀ ਫੋਰਸਾਂ ਹੋਰ ਚਾਹੀਦੀਆਂ ਹੋਣਗੀਆਂ। ਇਹ ਕੰਪਨੀਆਂ ਪੀ.ਏ.ਸੀ. ਅਤੇ ਪੁਲਸ ਤੋਂ ਇਲਾਵਾ ਤਾਇਨਾਤ ਰਹਿਣਗੀਆਂ।
ਦੋਹਰੀ ਚੁਣੌਤੀ ਹੈ
ਉਨ੍ਹਾਂ ਨੇ ਕਿਹਾ ਕਿ ਸਾਡੇ ਸਾਹਮਣੇ ਦੋਹਰੀ ਚੁਣੌਤੀ ਹੈ, ਕਿਉਂਕਿ ਅਯੁੱਧਿਆ 'ਚ ਇਹ ਸਮਾਂ ਤਿਉਹਾਰਾਂ ਦਾ ਹੈ। 10 ਨਵੰਬਰ ਨੂੰ ਈਦ-ਏ-ਮਿਲਾਦ ਹੈ ਅਤੇ 11-13 ਨਵੰਬਰ ਤੱਕ ਕਾਰਤਿਕ ਪੂਰਨਿਮਾ ਮੇਲਾ, ਜਿੱਥੇ ਸ਼ਰਧਾਲੂ ਸਰਊ ਨਦੀ 'ਚ ਇਸ਼ਨਾਨ ਕਰਨਗੇ। ਅਸੀਂ ਪੂਰੀ ਤਰ੍ਹਾਂ ਤਿਆਰ ਹਨ ਅਤੇ ਸਾਰੇ ਆਯੋਜਨ ਸ਼ਾਂਤੀਪੂਰਵਕ ਨਿਪਟਣਗੇ।
ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਲਈ ਪਾਕਿ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਦਿੱਤਾ ਸੱਦਾ
NEXT STORY