ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੌਕਰੀਪੇਸ਼ਾ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਦਫ਼ਤਰਾਂ ਵਿਚ ਵੀ ਯੋਗਾ ਕਰਨਾ ਤੰਦਰੁਸਤ ਰਹਿਣ ਦਾ ਚੰਗਾ ਤਰੀਕਾ ਹੈ। ਆਯੂਸ਼ ਮੰਤਰਾਲੇ ਵੱਲੋਂ ਟਵੀਟ ਕੀਤੀ ਗਈ ਇਕ ਵੀਡੀਓ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜ਼ਿਆਦਾ ਰੁਝੇਵਿਆਂ ਭਰੀ ਰੂਟੀਨ ਤੇ ਲਗਾਤਾਰ ਬੈਠਣ ਨਾਲ ਕਈ ਚੁਣੌਤੀਆਂ ਆਉਂਦੀਆਂ ਹਨ। ਇਸ ਲਈ ਯੋਗਾ ਕਰਨਾ ਤੰਦਰੁਸਤ ਰਹਿਣ ਦਾ ਚੰਗਾ ਤਰੀਕਾ ਹੈ, ਭਾਵੇਂ ਉਹ ਦਫ਼ਤਰ ਵਿਚ ਹੀ ਕੀਤਾ ਜਾਵੇ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ CM ਮਾਨ ਦਾ ਬਿਆਨ, ਕਹਿ ਦਿੱਤੀ ਇਹ ਗੱਲ
ਪ੍ਰਧਾਨ ਮੰਤਰੀ ਮੋਦੀ ਨੇ ਆਯੂਸ਼ ਮੰਤਰਾਲੇ ਦੀ ਟਵੀਟ ਨੂੰ ਰਿਟਵੀਟ ਕਰਦਿਆਂ ਕਿਹਾ, "ਰੁਝੇਵਿਆਂ ਭਰੀ ਕੰਮਕਾਰ ਦੀ ਰੂਟੀਨ ਤੇ ਲਗਾਤਾਰ ਬੈਠਣ ਵਾਲੀ ਜੀਵਨ ਸ਼ੈਲੀ ਆਪਣੇ ਨਾਲ ਕਈ ਚੁਣੌਤੀਆਂ ਲੈ ਕੇ ਆਉਂਦੀ ਹੈ। ਤੰਦਰੁਸਤ ਰਹਿਣ ਦਾ ਚੰਗਾ ਤਰੀਕਾ ਹੈ ਦਫ਼ਤਰ ਵਿਚ ਵੀ ਯੋਗ ਕਰਨਾ।"
ਇਹ ਖ਼ਬਰ ਵੀ ਪੜ੍ਹੋ - NIA ਵੱਲੋਂ ਜੰਮੂ-ਕਸ਼ਮੀਰ ਤੇ ਪੰਜਾਬ 'ਚ ਛਾਪੇਮਾਰੀ, ਪਾਕਿ 'ਚੋਂ ਰਚੀ ਸਾਜ਼ਿਸ਼ ਨਾਲ ਜੁੜੇ 12 ਸ਼ੱਕੀ ਵਿਅਕਤੀਆਂ ਦੀ ਪਛਾਣ
ਕੀ ਹੈ Y-Break?
ਕੇਂਦਰੀ ਆਯੂਸ਼ ਮੰਤਰੀ ਸਰਬਾਨੰਦ ਸੋਨੋਵਾਲ ਵੱਲੋਂ "Y-Break" ਬਾਰੇ ਇਕ ਇਕ ਮਿਨਟ ਦੀ ਵੀਡੀਓ ਸਾਂਝੀ ਕੀਤੀ ਗਈ, ਜਿਸ ਨਾਲ ਵਿਸ਼ੇਸ਼ ਤੌਰ 'ਤੇ ਕੰਮਕਾਜੀ ਲੋਕਾਂ ਨੂੰ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਵੱਲੋਂ ਕੰਮ 'ਤੇ ਖ਼ੁਦ ਨੂੰ ਤਣਾਅ ਮੁਕਤ ਕਰਨ ਲਈ ਯੋਗਾ-ਬ੍ਰੇਕ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਕੰਪਨੀਆਂ ਨੂੰ ਵੀ ਦਫ਼ਤਰ ਵਿਚ "ਯੋਗਾ ਸੈੱਲ" ਬਣਾਉਣ ਦੀ ਅਪੀਲ ਕੀਤੀ। ਆਯੂਸ਼ ਮੰਤਰਾਲੇ ਵੱਲੋਂ ਦਫ਼ਤਰ ਵਿਚ ਕੰਮ ਤੋਂ ਬ੍ਰੇਕ ਲੈ ਕੇ ਇਕ ਮਿਨਟ ਵਿਚ ਯੋਗਾ ਕਰਨ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਗਿਆ, "ਇਹ ਵੀਡੀਓ ਵੇਖੋ ਅਤੇ ਕੰਮ ਤੋਂ ਯੋਗਾ ਬ੍ਰੇਕ ਲੈ ਕੇ ਖੁਦ ਨੂੰ ਤਣਾਅ ਮੁਕਤ ਕਰੋ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤ 'ਚ ਅਮਰੀਕੀ ਰਾਜਦੂਤ ਬਣੇ ਬਾਈਡੇਨ ਦੇ ਕਰੀਬੀ Eric Garcetti, US ਸੈਨੇਟ ਨੇ ਕੀਤੀ ਪੁਸ਼ਟੀ
NEXT STORY