ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਗੁਲਾਮ ਨਬੀ ਆਜ਼ਾਦ ਦੇ ਅਸਤੀਫ਼ਾ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਬੇਹੱਦ ਦੁਖ਼ਦ ਅਤੇ ਮੰਦਭਾਗੀ ਹੈ ਕਿ ਜਦੋਂ ਕਾਂਗਰਸ ਮਹਿੰਗਾਈ, ਬੇਰੁਜ਼ਗਾਰੀ ਅਤੇ ਧਰੁਵੀਕਰਨ ਖ਼ਿਲਾਫ਼ ਲੜ ਰਹੀ ਹੈ, ਉਦੋਂ ਇਹ ਅਸਤੀਫ਼ਾ ਦਿੱਤਾ ਗਿਆ ਹੈ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਤਿਆਗ ਪੱਤਰ 'ਚ ਕਹੀਆਂ ਗਈਆਂ ਗੱਲਾਂ ਤੱਥਹੀਣ ਹਨ, ਇਸ ਦਾ ਸਮਾਂ ਵੀ ਠੀਕ ਨਹੀਂ ਹੈ।
ਕਾਂਗਰਸ ਦੇ ਜਨਰਲ ਸਕੱਤਰ ਅਜੇ ਮਾਕਨ ਨੇ ਕਿਹਾ,''ਇਹ ਬੇਹੱਦ ਦੁਖ ਦੀ ਗੱਲ ਹੈ ਕਿ ਜਦੋਂ ਕਾਂਗਰਸ ਮਹਿੰਗਾਈ, ਬੇਰੁਜ਼ਗਾਰੀ ਅਤੇ ਧਰੁਵੀਕਰਨ ਖ਼ਿਲਾਫ਼ ਲੜ ਰਹੀ ਹੈ ਤਾਂ ਉਸ ਸਮੇਂ ਇਹ ਤਿਆਗ ਪੱਤਰ ਆਇਆ।'' ਉਨ੍ਹਾਂ ਕਿਹਾ,''ਅਸੀਂ ਉਮੀਦ ਕਰਦੇ ਸੀ ਕਿ ਆਜ਼ਾਦ ਵਰਗੇ ਸੀਨੀਅਰ ਨੇਤਾ ਵਿਰੋਧੀ ਧਿਰ ਅਤੇ ਜਨਤਾ ਦੀ ਆਵਾਜ਼ ਨੂੰ ਜ਼ੋਰ ਦੇਣਗੇ ਪਰ ਉਨ੍ਹਾਂ ਨੇ ਇਹ ਨਹੀਂ ਕੀਤਾ।'' ਗੁਲਾਮ ਨਬੀ ਆਜ਼ਾਦ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
UGC ਨੇ 21 ਯੂਨੀਵਰਸਿਟੀਆਂ ਨੂੰ ਫਰਜ਼ੀ ਐਲਾਨ ਕੀਤਾ, ਸਭ ਤੋਂ ਜ਼ਿਆਦਾ ਦਿੱਲੀ ਅਤੇ UP 'ਚ
NEXT STORY