ਨੈਸ਼ਨਲ ਡੈਸਕ : ਸੀਨੀਅਰ ਆਈਪੀਐੱਸ ਅਧਿਕਾਰੀ ਬੀ. ਸ਼੍ਰੀਨਿਵਾਸਨ ਨੂੰ ਮੰਗਲਵਾਰ ਨੂੰ ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ। ਇਹ ਜਾਣਕਾਰੀ ਅਮਲਾ ਮੰਤਰਾਲੇ ਦੇ ਇਕ ਹੁਕਮ ਵਿਚ ਦਿੱਤੀ ਗਈ ਹੈ। ਸ੍ਰੀਨਿਵਾਸਨ ਬਿਹਾਰ ਕੇਡਰ ਦੇ 1992 ਬੈਚ ਦੇ ਭਾਰਤੀ ਪੁਲਸ ਸੇਵਾ (ਆਈਪੀਐੱਸ) ਦੇ ਅਧਿਕਾਰੀ ਹਨ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਸ੍ਰੀਨਿਵਾਸਨ ਦੀ ਐੱਨਐੱਸਜੀ ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ ਅਹੁਦਾ ਸੰਭਾਲਣ ਦੀ ਮਿਤੀ ਤੋਂ ਲੈ ਕੇ 31 ਅਗਸਤ 2027 ਤੱਕ ਯਾਨੀ ਉਨ੍ਹਾਂ ਦੀ ਸੇਵਾਮੁਕਤੀ ਦੀ ਮਿਤੀ ਤੱਕ ਹੋਵੇਗੀ। ਉਹ ਇਸ ਸਮੇਂ ਬਿਹਾਰ ਪੁਲਸ ਅਕੈਡਮੀ, ਰਾਜਗੀਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਚੋਣਾਂ ਦੇ ਪਹਿਲੇ ਪੜਾਅ ਲਈ 279 ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
ਨਲਿਨ ਪ੍ਰਭਾਤ ਨੂੰ ਜੰਮੂ-ਕਸ਼ਮੀਰ ਪੁਲਸ ਦਾ ਨਵਾਂ ਮੁਖੀ ਨਿਯੁਕਤ ਕੀਤੇ ਜਾਣ ਤੋਂ ਬਾਅਦ ਐੱਨਐੱਸਜੀ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਖਾਲੀ ਪਿਆ ਸੀ। ਉਨ੍ਹਾਂ ਨੂੰ ਇਸ ਸਾਲ ਅਪ੍ਰੈਲ ਵਿਚ 31 ਅਗਸਤ, 2028 (ਉਸ ਦੀ ਸੇਵਾਮੁਕਤੀ ਦੀ ਮਿਤੀ) ਤੱਕ ਦੇ ਕਾਰਜਕਾਲ ਲਈ ਐੱਨਐੱਸਜੀ ਮੁਖੀ ਨਿਯੁਕਤ ਕੀਤਾ ਗਿਆ ਸੀ। ਕੇਂਦਰ ਨੇ ਹਾਲਾਂਕਿ 15 ਅਗਸਤ ਨੂੰ ਉਨ੍ਹਾਂ ਦਾ ਕਾਰਜਕਾਲ ਘਟਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਪੁਲਸ ਦਾ ਮੁਖੀ ਨਿਯੁਕਤ ਕੀਤਾ ਸੀ। ਪ੍ਰਭਾਤ 30 ਸਤੰਬਰ ਨੂੰ ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਵਜੋਂ ਜੁਆਇਨ ਕੀਤਾ, ਮੌਜੂਦਾ ਡਾਇਰੈਕਟਰ ਜਨਰਲ ਆਰ. ਆਰ. ਸਵੇਨ ਦੀ ਸੇਵਾਮੁਕਤੀ ਤੋਂ ਬਾਅਦ ਫੋਰਸ ਦੀ ਵਾਗਡੋਰ ਸੰਭਾਲਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁੱਟੂ ਦੇ ਆਟੇ ਦਾ ਬਣਿਆ ‘ਫਲਾਹਾਰੀ’ ਭੋਜਨ ਖਾਣ ਨਾਲ 140 ਤੋਂ ਵੱਧ ਵਿਅਕਤੀ ਬੀਮਾਰ
NEXT STORY