ਨੈਸ਼ਨਲ ਡੈਸਕ- ਯੋਗ ਗੁਰੂ ਬਾਬਾ ਰਾਮਦੇਵ ਹਾਥੀ 'ਤੇ ਯੋਗ ਕਰਦੇ ਸਮੇਂ ਡਿੱਗ ਗਏ, ਹਾਲਾਂਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਬਾਬਾ ਰਾਮਦੇਵ ਸੋਮਵਾਰ ਨੂੰ ਮਥੁਰਾ ਦੇ ਰਮਣਰੇਤੀ ਆਸ਼ਰਮ 'ਚ ਰਹਿ ਰਹੇ ਸੰਤਾਂ ਨੂੰ ਯੋਗ ਸਿਖਾ ਰਹੇ ਸਨ। ਬਾਬਾ ਰਾਮਦੇਵ ਨੇ ਮਹਾਵਨ ਰਮਣਰੇਤੀ ਸਥਿਤ ਗੁਰੂ ਸ਼ਰਨਾਨੰਦ ਮਹਾਰਾਜ ਦੇ ਆਸ਼ਰਮ 'ਚ ਸੰਤਾਂ ਨੂੰ ਯੋਗ ਸਿਖਾਇਆ। ਮੰਚ 'ਤੇ ਗੁਰੂ ਸ਼ਰਨਾਨੰਦ ਮਹਾਰਾਜ ਨੇ ਵੀ ਯੋਗ ਕੀਤਾ।
ਇਸ ਦੌਰਾਨ ਇਕ ਹਾਥੀ 'ਤੇ ਬੈਠ ਕੇ ਵੀ ਬਾਬਾ ਰਾਮਦੇਵ ਨੇ ਯੋਗ ਕੀਤਾ। ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜੋ ਕਰੀਬ 22 ਸਕਿੰਟ ਦਾ ਹੈ। ਜਿਸ 'ਚ ਬਾਬਾ ਦੇ ਉੱਪਰ ਬੈਠ ਕੇ ਯੋਗਾ ਕਰ ਰਹੇ ਹਨ। ਅਚਾਨਕ ਹਾਥੀ ਹਿਲਦਾ ਹੈ ਅਤੇ ਬਾਬਾ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਹੇਠਾਂ ਡਿੱਗ ਜਾਂਦੇ ਹਨ। ਹਾਲਾਂਕਿ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਸੰਤਾਂ ਨੂੰ ਯੋਗਾ ਸਿਖਾਉਂਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਯੋਗਾ ਕਰਨ ਨਾਲ ਕਠਿਨ ਤੋਂ ਕਠਿਨ ਰੋਗ ਵੀ ਗਾਇਬ ਹੋ ਜਾਂਦੇ ਹਨ।
44 ਨਵੇਂ ਪੁਲ ਖੋਲ੍ਹੇ ਜਾਣ 'ਤੇ ਭੜਕਿਆ ਚੀਨ, ਕਿਹਾ- ਭਾਰਤ ਨੇ ਗੈਰਕਾਨੂੰਨੀ ਢੰਗ ਨਾਲ ਲੱਦਾਖ ਨੂੰ ਬਣਾਇਆ ਕੇਂਦਰ ਸ਼ਾਸਿਤ ਪ
NEXT STORY