ਨਵੀਂ ਦਿੱਲੀ (ਭਾਸ਼ਾ) : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵਧਦੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਇਕ ਹੋਰ ਸਖ਼ਤ ਕਦਮ ਚੁੱਕਦੇ ਹੋਏ ਨਵੀਂ ਦਿੱਲੀ ਨਗਰ ਕੌਂਸਲ (ਐੱਨ. ਡੀ. ਐੱਮ. ਸੀ.) ਆਪਣੇ ਪਾਰਕਿੰਗ ਖਰਚੇ ਦੁੱਗਣੇ ਕਰਨ ਜਾ ਰਹੀ ਹੈ। NDMC ਦੇ ਇਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, "ਦਿੱਲੀ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਧਿਆਨ ਵਿਚ ਰੱਖਦੇ ਹੋਏ NDMC ਨੇ ਲੋਕਾਂ ਨੂੰ ਜਨਤਕ ਟ੍ਰਾਂਸਪੋਰਟ ਦੁਆਰਾ ਯਾਤਰਾ ਕਰਨ ਲਈ ਉਤਸ਼ਾਹਿਤ ਕਰਨ ਲਈ ਪਾਰਕਿੰਗ ਚਾਰਜ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ।"
ਅਧਿਕਾਰੀ ਨੇ ਦੱਸਿਆ ਕਿ ਪਾਰਕਿੰਗ ਫੀਸ ਵਿਚ ਵਾਧੇ ਸਬੰਧੀ ਹੁਕਮ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। NDMC ਪਾਰਕਿੰਗ ਸਥਾਨਾਂ 'ਤੇ ਸਧਾਰਣ ਪਾਰਕਿੰਗ ਖਰਚਿਆਂ ਦੇ ਤਹਿਤ ਚਾਰ ਪਹੀਆ ਵਾਹਨਾਂ ਤੋਂ 20 ਰੁਪਏ ਪ੍ਰਤੀ ਘੰਟਾ (ਵੱਧ ਤੋਂ ਵੱਧ 100 ਰੁਪਏ ਪ੍ਰਤੀ ਘੰਟਾ) ਵਸੂਲਿਆ ਜਾਂਦਾ ਹੈ, ਜਦੋਂਕਿ ਦੋਪਹੀਆ ਵਾਹਨਾਂ ਲਈ 10 ਰੁਪਏ ਪ੍ਰਤੀ ਘੰਟਾ ਚਾਰਜ ਕੀਤਾ ਜਾਂਦਾ ਹੈ। ਬਹੁ-ਪੱਧਰੀ ਪਾਰਕਿੰਗ ਸਥਾਨਾਂ ਵਿਚ ਕਾਰਾਂ ਲਈ ਚਾਰ ਘੰਟੇ ਤੱਕ ਦਾ ਚਾਰਜ 10 ਰੁਪਏ ਹੈ ਅਤੇ ਦੋਪਹੀਆ ਵਾਹਨਾਂ ਲਈ ਚਾਰ ਘੰਟੇ ਤੱਕ ਦਾ ਚਾਰਜ 5 ਰੁਪਏ ਹੈ।
ਇਹ ਵੀ ਪੜ੍ਹੋ : Amazon ਤੋਂ ਆਰਡਰ ਕੀਤਾ ਸੀ Sony PS5, ਪਰ ਜਦੋਂ ਉਪਭੋਗਤਾ ਨੇ ਬਾਕਸ ਖੋਲ੍ਹਿਆ ਤਾਂ ਨਿਕਲਿਆ....
ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਨੇ ਹੁਣ ਤੱਕ ਪਾਰਕਿੰਗ ਖਰਚੇ 'ਚ ਵਾਧਾ ਨਹੀਂ ਕੀਤਾ ਹੈ ਅਤੇ ਵਾਧੇ ਦਾ ਪ੍ਰਸਤਾਵ ਸਦਨ 'ਚ ਮਨਜ਼ੂਰੀ ਲਈ ਲੰਬਿਤ ਹੈ। ਐੱਮ.ਸੀ.ਡੀ .ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਸਦਨ ਨੇ ਵਾਧੇ ਨੂੰ ਮਨਜ਼ੂਰੀ ਨਹੀਂ ਦਿੱਤੀ। MCD 'ਚ ਪਾਰਕਿੰਗ ਨਿਲਾਮੀ 'ਤੇ ਆਧਾਰਿਤ ਹੈ ਅਤੇ ਇਸ ਹਿਸਾਬ ਨਾਲ ਰੇਟ ਵਧਾਏ ਗਏ ਹਨ, ਜਦੋਂਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ 'ਚ ਸਵੇਰੇ ਧੂੰਆਂ ਛਾਇਆ ਹੋਇਆ ਹੈ ਅਤੇ ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਵੀ ਖਰਾਬ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ 21 ਅਕਤੂਬਰ ਨੂੰ ਜੀਆਰਪੀ-2 ਲਾਗੂ ਹੋਣ ਤੋਂ ਬਾਅਦ ਪਾਰਕਿੰਗ ਫੀਸ ਦੁੱਗਣੀ ਕਰ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਲੰਗਾਨਾ ਦੀ ਮੰਤਰੀ ਸੁਰੇਖਾ ਖਿਲਾਫ 100 ਕਰੋੜ ਦਾ ਮਾਣਹਾਨੀ ਮੁਕੱਦਮਾ ਦਾਇਰ
NEXT STORY