ਬੈਂਗਲੁਰੂ— ਇੱਥੇ ਆਏ ਦਿਨ ਸੜਕ ਹਾਦਸਿਆਂ 'ਚ ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੇ 'ਚ ਬੈਂਗਲੁਰੂ ਦੇ 'ਪਾਟਹੋਲ ਰਾਜਾ' ਨੇ ਖੁਦ ਸੜਕ ਦੇ ਕਈ ਟੋਇਆਂ ਨੂੰ ਭਰਨ ਦਾ ਬੀੜਾ (ਜ਼ਿੰਮੇਵਾਰੀ) ਚੁਕਿਆ ਹੈ। ਉਨ੍ਹਾਂ ਦੇ ਇਸ ਨੇਕ ਕੰਮ 'ਚ ਵੱਖ-ਵੱਖ ਖੇਤਰਾਂ ਤੋਂ ਕਰਮਚਾਰੀਆਂ ਅਤੇ ਕਈ ਸੰਗਠਨਾਂ ਨੇ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹੀ ਨਹੀਂ ਇਸ ਲਈ ਮਹਿਲਾ ਸੰਗਠਨਾਂ ਨੇ ਵੀ ਆਪਣਾ ਯੋਗਦਾਨ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਲਾਇੰਸ ਕਲੱਬ ਦੇ ਲੇਡੀਜ਼ ਵਿੰਗ ਨੇ ਧਨ ਮੁਹੱਈਆ ਕਰਵਾਇਆ ਹੈ।
ਰਾਜਾ ਨੇ ਬੈਂਗਲੁਰੂ ਆਧਾਰਤ ਇਕ ਪ੍ਰਾਈਵੇਟ ਇੰਟਰਪ੍ਰਾਈਜੇਜ ਨਾਲ ਸੜਕਾਂ 'ਤੇ ਟੋਇਆਂ ਨੂੰ ਭਰਨ ਲਈ ਸਾਂਝੇਦਾਰੀ ਕੀਤੀ ਹੈ, ਜਿਸ ਨੂੰ 'ਪਾਟਹੋਲ ਰਾਜਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਾਟਹੋਲ ਰਾਜਾ ਤੋਂ ਪ੍ਰੇਰਿਤ ਹੋ ਕੇ ਪਿਛਲੇ ਮਹੀਨੇ ਵੱਖ-ਵੱਖ ਖੇਤਰਾਂ ਤੋਂ ਲਗਭਗ 40 ਕਰਮਚਾਰੀ ਸ਼ਾਮ ਨੂੰ ਆਪਣੇ-ਆਪਣੇ ਦਫ਼ਤਰਾਂ ਤੋਂ ਨਿਕਲਣ ਤੋਂ ਬਾਅਦ ਟੋਏ ਭਰਨ 'ਚ ਜੁਟ ਗਏ ਅਤੇ 16 ਟੋਇਆਂ ਨੂੰ ਭਰ ਦਿੱਤਾ। ਇਸ ਸੰਬੰਧੀ ਰਾਜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਤੰਬਰ ਅਤੇ ਅਕਤੂਬਰ 'ਚ 150 ਫੋਨ ਆਏ, ਜਿਨ੍ਹਾਂ 'ਚੋਂ 80 ਫੀਸਦੀ ਜਨਤਕ ਸੜਕਾਂ ਨਾਲ ਸੰਬੰਧਤ ਸਨ।
ਦਸਤਾਵੇਜ਼ਾਂ ਨਾਲ ਭਰੇ 2 ਬੈਗ ਖੋਲਣਗੇ ਰਾਮ ਰਹੀਮ ਦੀ ਜਾਇਦਾਦ ਦੇ ਰਾਜ਼, ਈ.ਡੀ. ਨੇ ਸ਼ੁਰੂ ਕੀਤੀ ਜਾਂਚ
NEXT STORY