ਭਿਵਾਨੀ- ਹਰਿਆਣਾ ਦੇ ਭਿਵਾਨੀ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਇੱਥੇ ਚੱਲਦੀ ਕਾਰ ਵਿਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਬੈਂਕ ਮੈਨੇਜਰ ਜ਼ਿੰਦਾ ਸੜ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਵਿਚ ਜੁੱਟ ਗਈ। ਤਕ ਬੈਂਕ ਮੈਨੇਜਰ ਵਿਕਾਸ ਕੁਮਾਰ ਘਟਨਾ ਦੇ ਸਮੇਂ ਸਿਰਸਾ ਤੋਂ ਇਕੱਲੇ ਹੀ ਆਪਣੀ ਕਾਰ ਤੋਂ ਜੈਪੁਰ ਜਾ ਰਹੇ ਸਨ। ਕਾਰ ਵਿਚ ਅਚਾਨਕ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲ ਗਈ ਅਤੇ ਉਸ ਦੀ ਲਪੇਟ ਵਿਚ ਵਿਕਾਸ ਕੁਮਾਰ ਵੀ ਆ ਗਏ। ਉਨ੍ਹਾਂ ਨੂੰ ਗੱਡੀ ਵਿਚੋਂ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ। ਜਦੋਂ ਤੱਕ ਆਲੇ-ਦੁਆਲੇ ਦੇ ਲੋਕ ਪਹੁੰਚੇ, ਉਹ ਜ਼ਿੰਦਾ ਸੜ ਚੁੱਕੇ ਸਨ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਭਿਵਾਨੀ ਦੇ ਲੋਹਾਰੂ ਵਿਚ ਵਾਪਰਿਆ। ਜਦੋਂ ਵਿਕਾਸ ਲੋਹਾਰੂ ਦੇ ਮਨਫਾਰਾ ਮੋੜ ਅਤੇ ਖਰਖੜੀ ਰੋਡ ਵਿਚਾਲੇ ਪਹੁੰਚੇ ਤਾਂ ਉਨ੍ਹਾਂ ਦੀ ਚੱਲਦੀ ਕਾਰ ਵਿਚ ਤਕਨੀਕੀ ਖਰਾਬੀ ਕਾਰਨ ਅਚਾਨਕ ਅੱਗ ਲੱਗ ਗਈ। ਘਟਨਾ ਦੇ ਸਮੇਂ ਵਿਕਾਸ ਕੁਮਾਰ ਇਕੱਲੇ ਸਨ। ਮ੍ਰਿਤਕ ਦੀ ਲਾਸ਼ ਨੂੰ ਪਹਿਲਾਂ ਲੋਹਾਰੂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਉੱਥੋਂ ਪੋਸਟਮਾਰਟਮ ਲਈ ਭਿਵਾਨੀ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਮਨੀਸ਼ ਸਿਸੋਦੀਆ ਨੇ ਅਚਾਨਕ ਹੋਈ ਜੰਗਬੰਦੀ ਨੂੰ ਲੈ ਕੇ ਚੁੱਕੇ ਸਵਾਲ
NEXT STORY