ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦਾ ਅਤੀਤ ਅਤੇ ਵਰਤਮਾਨ ਆਦਿਵਾਸੀ ਸਮਾਜ ਦੇ ਬਿਨਾਂ ਅਧੂਰਾ ਹੈ। ਦੇਸ਼ ਇਸ ਸਮਾਜ ਦੀਆਂ ਕੁਰਬਾਨੀਆਂ ਦਾ ਰਿਣੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਮਾਨਗੜ੍ਹ ਧਾਮ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਲਈ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਗੁਜਰਾਤ ਨੂੰ ਇਕ ਖਾਕਾ ਤਿਆਰ ਕਰ ਕੇ ਇਸ ਦਿਸ਼ਾ ਵਿਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਬਾਂਸਵਾੜਾ ਨੇੜੇ ਮਾਨਗੜ੍ਹ ਧਾਮ ’ਚ ‘ਮਾਨਗੜ੍ਹ ਧਾਮ ਦੀ ਗੌਰਵ ਗਾਥਾ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦਾ ਅਤੀਤ, ਇਤਿਹਾਸ, ਵਰਤਮਾਨ ਅਤੇ ਭਵਿੱਖ ਆਦਿਵਾਸੀ ਸਮਾਜ ਦੇ ਬਿਨਾਂ ਪੂਰਾ ਨਹੀਂ ਹੁੰਦਾ। ਅਸੀਂ ਉਨ੍ਹਾਂ ਦੇ ਯੋਗਦਾਨ ਦੇ ਰਿਣੀ ਹਾਂ। ਇਸ ਸਮਾਜ ਨੇ ਸੱਭਿਆਚਾਰ ਤੋਂ ਲੈ ਕੇ ਪਰੰਪਰਾਵਾਂ ਤੱਕ ਭਾਰਤ ਦੇ ਚਰਿੱਤਰ ਨੂੰ ਸੰਭਾਲਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਇਸ ਕਰਜ਼ ਲਈ ਉਨ੍ਹਾਂ ਦਾ ਧੰਨਵਾਦ ਕਰੇ। ਮਾਨਗੜ੍ਹ ਧਾਮ ਕਬਾਇਲੀ ਨਾਇਕਾਂ ਦੀ ਤੱਪਸਿਆ, ਤਿਆਗ ਅਤੇ ਦੇਸ਼ ਭਗਤੀ ਦਾ ਪ੍ਰਤੀਬਿੰਬ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਦਿਵਾਸੀ ਨੇਤਾ ਗੋਵਿੰਦ ਗੁਰੂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਰਗੇ ਮਹਾਨ ਸੁਤੰਤਰਤਾ ਸੈਨਾਨੀ ਭਾਰਤ ਦੀਆਂ ਪਰੰਪਰਾਵਾਂ ਅਤੇ ਭਾਰਤ ਦੇ ਆਦਰਸ਼ਾਂ ਦੇ ਪ੍ਰਤੀਨਿਧ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ (ਗੋਵਿੰਦ ਗੁਰੂ) ਕਿਸੇ ਰਿਆਸਤ ਦੇ ਰਾਜਾ ਨਹੀਂ ਸਨ ਪਰ ਫਿਰ ਵੀ ਉਹ ਕਰੋੜਾਂ ਆਦਿਵਾਸੀਆਂ ਦੇ ਨਾਇਕ ਸਨ।
ਪ੍ਰਧਾਨ ਮੰਤਰੀ ਨੇ 1913 ’ਚ ਰਾਜਸਥਾਨ ਦੇ ਮਾਨਗੜ੍ਹ ’ਚ ਬ੍ਰਿਟਿਸ਼ ਫ਼ੌਜ ਦੀ ਗੋਲੀਬਾਰੀ ’ਚ ਜਾਨ ਗੁਆਉਣ ਵਾਲੇ ਆਦਿਵਾਸੀਆਂ ਨੂੰ ਸ਼ਰਧਾਂਜਲੀ ਦਿੱਤੀ। ਮਾਨਗੜ੍ਹ ਦੀ ਪਹਾੜੀ, ਭੀਲ ਭਾਈਚਾਰੇ ਅਤੇ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ ਹੋਰ ਕਬਾਇਲੀਆਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਭੀਲ ਅਤੇ ਹੋਰ ਕਬੀਲਿਆਂ ਨੇ ਆਜ਼ਾਦੀ ਸੰਗਰਾਮ ਦੌਰਾਨ ਇੱਥੇ ਲੰਮਾ ਸਮਾਂ ਅੰਗਰੇਜ਼ਾਂ ਨਾਲ ਲੜਾਈ ਲੜੀ। ਬਾਂਸਵਾੜਾ ਜ਼ਿਲ੍ਹੇ ਦੇ ਮਾਨਗੜ੍ਹ ਧਾਮ ਦੇ ਦੌਰੇ ’ਚ ਮੋਦੀ ਨਾਲ ਰਾਜਸਥਾਨ ਦੇ ਮੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹੋਰ ਨੇਤਾ ਮੌਜੂਦ ਰਹੇ।
ਮੋਰਬੀ ਪੁਲ ਹਾਦਸਾ ਗੁਜਰਾਤ 'ਚ ਭ੍ਰਿਸ਼ਟਾਚਾਰ ਦਾ ਨਤੀਜਾ : ਅਰਵਿੰਦ ਕੇਜਰੀਵਾਲ
NEXT STORY