ਕੋਲਕਾਤਾ- ਪੱਛਮੀ ਬੰਗਾਲ ਵਿਧਾਨ ਸਭਾ ਨੇ ਸੋਮਵਾਰ ਨੂੰ ਕੇਂਦਰੀ ਜਾਂਚ ਏਜੰਸੀਆਂ ਦੀਆਂ ਵਧੀਕੀਆਂ ਖ਼ਿਲਾਫ ਮਤਾ ਪਾਸ ਕੀਤਾ ਹੈ। ਇਹ ਮਤਾ ਨਿਯਮ-169 ਤਹਿਤ ਪਾਸ ਕੀਤਾ ਗਿਆ ਹੈ। ਭਾਜਪਾ ਨੇ ਇਸ ਮਤੇ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਵਿਧਾਨ ਸਭਾ ਨੇ ਮਤਾ ਪਾਸ ਕਰ ਦਿੱਤਾ। ਮਤੇ ਦੇ ਪੱਖ ’ਚ 189 ਅਤੇ ਵਿਰੋਧ ’ਚ 69 ਵੋਟਾਂ ਪਈਆਂ।
ਇਸ ਦੌਰਾਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਪ੍ਰਧਾਨ ਮੰਤਰੀ ਮੋਦੀ ਸੀ. ਬੀ. ਆਈ., ਈ. ਡੀ. ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਸਰਕਾਰ ਅਤੇ ਪਾਰਟੀ ਦੇ ਕੰਮਕਾਜ ਨੂੰ ਵੱਖ-ਵੱਖ ਰੱਖਣਾ ਯਕੀਨੀ ਕਰਨ ਦੀ ਅਪੀਲ ਕਰਦੀ ਹਾਂ। ਇਹ ਦੇਸ਼ ਲਈ ਚੰਗਾ ਨਹੀਂ ਹੋਵੇਗਾ।
ਮਮਤਾ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਤਾਨਾਸ਼ਾਹੀ ਤਰੀਕੇ ਨਾਲ ਵਿਵਹਾਰ ਕਰ ਰਹੀ ਹੈ। ਇਹ ਮਤਾ ਕਿਸੇ ਖ਼ਾਸ ਖਿਲਾਫ ਨਹੀਂ ਹੈ ਸਗੋਂ ਕੇਂਦਰੀ ਏਜੰਸੀਆਂ ਦੇ ਪੱਖਪਾਤਪੂਰਨ ਕੰਮਕਾਜ ਵਿਰੁੱਧ ਹੈ। ਵਿਧਾਨ ਸਭਾ ’ਚ ਬੋਲਦਿਆਂ ਮਮਤਾ ਨੇ ਇਹ ਵੀ ਆਖਿਆ ਕਿ ਸੀ. ਬੀ. ਆਈ. ਹੁਣ ਪ੍ਰਧਾਨ ਮੰਤਰੀ ਦਫ਼ਤਰ ਅਧੀਨ ਨਹੀਂ ਹੈ। ਹੁਣ ਉਹ ਏਜੰਸੀ ਕੇਂਦਰੀ ਗ੍ਰਹਿ ਮੰਤਰਾਲਾ ਅਧੀਨ ਹੈ। ਯਾਨੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਬੰਗਾਲ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜੋ ਗਲਤ ਹੈ।
ਕਸ਼ਮੀਰ 'ਚ ਸਿਨੇਮਾ ਹਾਲ ਦੇ ਉਦਘਾਟਨ 'ਤੇ ਜਾਮਾ ਮਸਜਿਦ ਬੰਦ ਕਿਉਂ : ਓਵੈਸੀ
NEXT STORY