ਹੈਦਰਾਬਾਦ (ਵਾਰਤਾ)- ਆਲ ਇੰਡੀਆ ਮਸਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਮੁਖੀ ਅਤੇ ਲੋਕ ਸਭਾ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਸਵਾਲ ਕੀਤਾ ਕਿ ਜਦੋਂ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹੇ 'ਚ ਬਹੁਉਦੇਸ਼ੀ ਸਿਨੇਮਾ ਹਾਲ ਦਾ ਉਦਘਾਟਨ ਕੀਤਾ ਤਾਂ ਸ਼੍ਰੀਨਗਰ 'ਚ ਜਾਮਾ ਮਸਜਿਦ ਹਰ ਸ਼ੁੱਕਰਵਾਰ ਨੂੰ ਬੰਦ ਕਿਉਂ ਸੀ।

ਓਵੈਸੀ ਨੇ ਟਵੀਟ ਕੀਤਾ,''ਆਪਣੇ ਸ਼ੋਪੀਆਂ ਅਤੇ ਪੁਲਵਾਮਾ 'ਚ ਸਿਨੇਮਾ ਹਾਲ ਖੋਲ੍ਹੇ ਹਨ ਪਰ ਸ਼੍ਰੀਨਗਰ ਜਾਮੀਆ ਮਸਜਿਦ ਹਰ ਸ਼ੁੱਕਰਵਾਰ ਨੂੰ ਬੰਦ ਕਿਉਂ ਰਹਿੰਦੀ ਹੈ? ਘੱਟੋ-ਘੱਟ ਦੁਪਹਿਰ ਦੇ ਮੈਟਿਨੀ ਸ਼ੋਅ ਦੌਰਾਨ ਇਸ ਨੂੰ ਖੋਲ੍ਹਣ ਦਾ ਆਦੇਸ਼ ਦਿਓ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰਾਜਸਥਾਨ ਨੂੰ ਜਾਂਦੇ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ CM ਗਹਿਲੋਤ ਨੇ ਮੁੱਖ ਮੰਤਰੀ ਮਾਨ ਨੂੰ ਲਿਖਿਆ ਪੱਤਰ
NEXT STORY