ਵਾਰਾਣਸੀ- ਕਾਂਸ਼ੀ ਹਿੰਦੂ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ. ਗਿਰੀਸ਼ ਚੰਦਰ ਤ੍ਰਿਪਾਠੀ ਨੇ ਯੂਨੀਵਰਸਿਟੀ 'ਚ ਵਿਦਿਆਰਥਣਾਂ 'ਤੇ ਲਾਠੀਚਾਰਜ ਦੀ ਘਟਨਾ ਦਾ ਖੰਡਨ ਕੀਤਾ ਹੈ। ਪ੍ਰੋ. ਤ੍ਰਿਪਾਠੀ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ 'ਤੇ ਲਾਠੀਚਾਰਜ ਨਹੀਂ ਹੋਇਆ ਹੈ। ਕਾਰਵਾਈ ਉਨ੍ਹਾਂ 'ਤੇ ਕੀਤੀ ਗਈ ਜੋ ਯੂਨੀਵਰਸਿਟੀ ਦੀ ਜਾਇਦਾਦ ਨੂੰ ਅੱਗ ਲਗਾ ਰਹੇ ਸੀ, ਪੈਟਰੋਲ ਬੰਬ ਸੱਟ ਰਹੇ ਸੀ ਅਤੇ ਪੱਥਰਬਾਜ਼ੀ ਕਰ ਰਹੇ ਸੀ। ਉਨ੍ਹਾਂ ਕਿਹਾ ਕਿ 23 ਸਤੰਬਰ ਦੀ ਰਾਤ ਨੂੰ ਜਦੋਂ ਉਹ ਵਿਦਿਆਰਥੀਆਂ ਨੂੰ ਮਿਲਣ ਤਿਰਵੋਣੀ ਜਾ ਰਹੇ ਸੀ ਉਸ ਸਮੇਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਰੋਕ ਕੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕੁਲਪਤੀ ਸਥਾਨ 'ਤੇ ਵੀ ਪੱਥਰਬਾਜ਼ੀ ਕਰਕੇ ਹਲਚਲ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ।
ਪੀੜਤ ਵਿਦਿਆਰਥਣਾਂ ਨਾਲ ਉਨ੍ਹਾਂ ਨੇ ਦੋ ਵਾਰ ਮੁਲਾਕਾਤ ਕੀਤੀ ਅਤੇ ਵਿਦਿਆਰਥਣਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਧਰਨੇ ਦਾ ਸੰਚਾਲਨ ਖਤਰਨਾਕ ਕਿਸਮ ਦੇ ਲੋਕ ਕਰ ਰਹੇ ਹਨ। ਉਨ੍ਹਾਂ ਲੋਕਾਂ ਨੇ ਪੀੜਤਾ ਸਮੇਤ ਉਸ ਦੀਆਂ ਸਹੇਲੀਆਂ ਨੂੰ ਧਰਨੇ ਤੋਂ ਉਠ ਕੇ ਜਾਣ 'ਤੇ ਵੀ ਰੋਕ ਲਗਾਈ ਹੋਈ ਸੀ। ਪੀੜਤਾ ਨੂੰ ਧਰਨੇ 'ਤੇ ਬੰਧਕ ਬਣਾ ਕੇ ਜਬਰਨ ਬਿਠਾਇਆ ਹੋਇਆ ਸੀ। ਪੀੜਤਾ ਵਿਦਿਆਰਥਣ ਨੇ ਖੁਦ ਇਹ ਗੱਲ ਉਨ੍ਹਾਂ ਨੂੰ ਦੱਸੀ।
ਕੁਲਪਤੀ ਨੇ ਕਿਹਾ ਕਿ ਪੁਲਸ ਨੇ ਅਪਰਾਧੀ ਤੱਤਾਂ ਨੂੰ ਕੈਂਪਸ ਤੋਂ ਬਾਹਰ ਕਰਨ ਲਈ ਹੀ ਲਾਠੀਚਾਰਜ ਕੀਤਾ ਸੀ, ਕਿਸੇ ਵਿਦਿਆਰਥਣ 'ਤੇ ਲਾਠੀ ਨਹੀਂ ਚਲਾਈ ਗਈ। ਇਸ ਬਾਰੇ ਖਬਰ ਗਲਤ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਯੂ. ਐੱਨ. 'ਚ ਫਰਜ਼ੀ ਫੋਟੋ 'ਤੇ ਪਾਕਿ ਨੂੰ ਭਾਰਤ ਨੇ ਦਿਖਾਈ ਆਪਣੇ ਇਸ ਸ਼ਹੀਦ ਦੀ ਫੋਟੋ, ਦਿੱਤਾ ਕਰਾਰਾ ਜਵਾਬ
NEXT STORY