ਥੀਂਪੂ (ਭਾਸ਼ਾ): ਭੂਟਾਨ ਨੇ ਸ਼ੁੱਕਰਵਾਰ ਨੂੰ ਆਪਣੇ ਰਾਸ਼ਟਰੀ ਦਿਵਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ 'ਨਾਗਦਾਗ ਪੇਲ ਜੀ ਖੋਰਲੋ' ਦੇਣ ਦਾ ਐਲਾਨ ਕੀਤਾ। ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਉਨ੍ਹਾਂ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਕਿ "ਸਭ ਤੋਂ ਉੱਚੇ ਨਾਗਰਿਕ ਸਨਮਾਨ 'ਨਾਗਦਾਗ ਪੇਲ ਜੀ ਖੋਰਲੋ' ਲਈ ਨਰਿੰਦਰ ਮੋਦੀ ਜੀ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ"।
ਸ਼ੇਰਿੰਗ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਬਿਨਾਂ ਸ਼ਰਤ ਦੋਸਤੀ ਨਿਭਾਈ ਹੈ ਅਤੇ ਬਹੁਤ ਮਦਦ ਕੀਤੀ ਹੈ। ਇਹਨਾਂ ਸਾਲਾਂ ਦੌਰਾਨ, ਖਾਸ ਕਰਕੇ ਮਹਾਮਾਰੀ ਦੌਰਾਨ ਕਾਫੀ ਮਦਦ ਕੀਤੀ ਹੈ। ਭੂਟਾਨ ਦੇ ਪ੍ਰਧਾਨ ਮੰਤਰ ਦਫਤਰ ਨੇ ਫੇਸਬੁੱਕ 'ਤੇ ਇਕ ਬਿਆਨ ਵਿਚ ਕਿਹਾ ਕਿ ਉਹ ਇਸ ਸਨਮਾਨ ਦੇ ਹੱਕਦਾਰ ਹਨ। ਭੂਟਾਨ ਦੇ ਲੋਕਾਂ ਵੱਲੋਂ ਸ਼ੁਭਕਾਮਨਾਵਾਂ। ਸਾਰੀਆਂ ਮੀਟਿੰਗਾਂ ਵਿੱਚ ਪੀਐਮ ਮੋਦੀ ਨੂੰ ਇੱਕ ਮਹਾਨ, ਅਧਿਆਤਮਕ ਵਿਅਕਤੀ ਪਾਇਆ। ਨਿੱਜੀ ਤੌਰ 'ਤੇ ਸਨਮਾਨ ਦਾ ਜਸ਼ਨ ਮਨਾਉਣ ਲਈ ਉਤਸੁਕ ਹਾਂ। ਸ਼ੇਰਿੰਗ ਨੇ ਭੂਟਾਨ ਦੇ ਰਾਸ਼ਟਰੀ ਦਿਵਸ 'ਤੇ ਆਪਣੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਮੁਕਤ ਵਪਾਰ ਸਮਝੌਤੇ 'ਤੇ ਕੀਤੇ ਦਸਤਖ਼ਤ
ਵਾਰਾਣਸੀ ’ਚ ਬਣਿਆ ਦੁਨੀਆ ਦਾ ਪਹਿਲਾ ਪਾਣੀ ’ਤੇ ਤੈਰਦਾ ਹੋਇਆ CNG ਪੰਪ ਸਟੇਸ਼ਨ, ਜਾਣੋ ਇਸ ਦੀ ਖ਼ਾਸੀਅਤ
NEXT STORY