ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੂਟਾਨ, ਅਮਰੀਕਾ ਅਤੇ ਸਾਊਦੀ ਅਰਬ ਸਮੇਤ 9 ਦੇਸ਼ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਤ ਕਰ ਚੁਕੇ ਹਨ। ਭੂਟਾਨ 9ਵਾਂ ਦੇਸ਼ ਹੈ, ਜਿਸ ਨੇ ਸ਼੍ਰੀ ਮੋਦੀ ਨੂੰ ਆਪਣੇ ਸਰਵਉੱਚ ਨਾਗਰਿਕ ਸਨਮਾਨ ‘ਨਗਦਗ ਪੇਲ ਜੀ ਖੋਰਲੋ’ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੂੰ 8 ਦੇਸ਼ ਅਤੇ 5 ਕੌਮਾਂਤਰੀ ਸੰਗਠਨ ਆਪਣੇ ਸਰਵਉੱਚ ਸਨਮਾਨਾਂ ਨਾਲ ਸਨਮਾਨਤ ਕਰ ਚੁਕੇ ਹਨ। ਮੋਜੀ 2014 ’ਚ ਹੋਈਆਂ ਆਮ ਚੋਣਾਂ ’ਚ ਪੂਰਨ ਬਹੁਮਤ ਨਾਲ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ। ਉਸ ਤੋਂ ਬਾਅਦ ਭਾਰਤ ਨੇ ਵਿਸ਼ਵ ਮੰਚ ’ਤੇ ਸਰਗਰਮੀ ਹੋਰ ਵਧਾਈ ਹੈ। ਇਸ ਦੌਰਾਨ ਭਾਰਤ ਸੌਰ ਊਰਜਾ ਦੇ ਉਤਸ਼ਾਹ, ਜਲਵਾਯੂ ਤਬਦੀਲੀ ਨਾਲ ਸਭ ਤੋਂ ਵੱਧ ਖ਼ਤਰੇ ਦਾ ਸਾਹਮਣਾ ਕਰ ਰਹੇ ਛੋਟੇ ਦੇਸ਼ਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਿਹਤ/ਟੀਕਾਕਰਨ ਅਤੇ ਕੁਦਰਤੀ ਸੁਰੱਖਿਆ ਦੀ ਦਿਸ਼ਾ ’ਚ ਕੌਮਾਂਤਰੀ ਪਹਿਲਾਂ ਦੀ ਅਗਵਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ : VIP ਕੁਰਸੀ ਛੱਡ ਜਦੋਂ PM ਮੋਦੀ ਨੇ ਮਜ਼ਦੂਰਾਂ ਨਾਲ ਜ਼ਮੀਨ ’ਤੇ ਬੈਠ ਖਿੱਚਵਾਈ ਫ਼ੋਟੋ, ਵੀਡੀਓ ਹੋਇਆ ਵਾਇਰਲ
ਪੀ.ਐੱਮ. ਮੋਦੀ ਨੂੰ ਸਭ ਤੋਂ ਪਹਿਲਾਂ 2016 ’ਚ ਆਪਣੇ ਸਰਵਉੱਚ ਨਾਗਰਿਕ ਸਨਮਾਨ ‘ਬਾਦਸ਼ਾਹ ਅਬਦੁੱਲ ਅਬਦੁੱਲ ਅਜ਼ੀਜ਼ ਅਲ ਸਊਦ’ ਨਾਲ ਸਨਮਾਨਤ ਕੀਤਾ। ਪੀ.ਐੱਮ. ਨੂੰ ਅਫ਼ਗਾਨਿਸਤਾਨ ਨੇ 2016 ’ਚ ‘ਅਮੀਰ ਅਮਾਨੁੱਲਾਹ ਖਾਨ ਸਨਮਾਨ’ ਨਾਲ ਨਵਾਜਿਆ। 2018 ’ਚ ਫਿਲੀਸਤੀਨ ਨੇ ਆਪਣੇ ਸਰਵਉੱਚ ਸਨਮਾਨ ‘ਗ੍ਰੈਂਡ ਕਾਲਰ ਆਫ਼ ਦਿ ਸਟੇਟ ਆਫ਼ ਫਿਲੀਸਤੀਨ’ ਨਾਲ ਸਨਮਾਨਤ ਕੀਤਾ। ਉਸ ਦੇ ਅਗਲੇ ਸਾਲ ਸੰਯੁਕਤ ਅਰਬ ਅਮੀਰਾਤ ਨੇ ਮੋਦੀ ਨੂੰ ਆਪਣੇ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ਼ ਜਾਇਦ’ ਨਾਲ ਸਨਮਾਨਤ ਕੀਤਾ। 2020 ’ਚ ਅਮਰੀਕਾ ਨੇ ‘ਲੀਜਨ ਆਫ਼ ਮੈਰਿਟ’ ਸਨਮਾਨ ਨਾਲ ਸਨਮਾਨਤ ਕੀਤਾ।
ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਸਰਕਾਰ ਦਾ ਵੱਡਾ ਫ਼ੈਸਲਾ, ਬਿਜਲੀ ਸਬਸਿਡੀ ਖਤਮ ਕਰਨ ਦੇ ਪ੍ਰਸਤਾਵ ਨੂੰ ਲਿਆ ਵਾਪਸ
NEXT STORY