ਪ੍ਰਯਾਗਰਾਜ- ਮੁੱਖ ਮੰਤਰੀ ਯੋਗੀ ਤੇ ਭੂਟਾਨ ਨਰੇਸ਼ ਜਿਗਮੇ ਖੇਸਰ ਨਾਮਗਯਾਲ ਵਾਂਗਚੁੱਕ ਨੇ ਸੰਗਮ ’ਚ ਡੁਬਕੀ ਲਗਾਈ। ਡਿਜੀਟਲ ਮਹਾਕੁੰਭ ਅਨੁਭੂਤੀ ਸੈਂਟਰ ’ਚ ਯੋਗੀ ਅਤੇ ਭੂਟਾਨ ਨਰੇਸ਼ ਨੇ ਕਿਸ਼ਤੀ ਚਲਾਈ।
ਯੋਗੀ ਤੇ ਭੂਟਾਨ ਦੇ ਨਰੇਸ਼ ਮੰਗਲਵਾਰ ਸਵੇਰੇ ਲਖਨਊ ਤੋਂ ਜਹਾਜ਼ ਰਾਹੀਂ ਬਮਰੌਲੀ ਹਵਾਈ ਅੱਡੇ ਪਹੁੰਚੇ। ਉੱਥੋਂ ਸੜਕ ਰਾਹੀਂ ਮਹਾਕੁੰਭ ਆਏ। ਅਰੈਲ ਘਾਟ ਤੋਂ ਕਿਸ਼ਤੀ ਵਿਚ ਸਵਾਰ ਹੋ ਕੇ ਸੰਗਮ ਗਏ ਤੇ ਇਸ਼ਨਾਨ ਕੀਤਾ।
ਇਸ ਦੌਰਾਨ ਭੂਟਾਨ ਨਰੇਸ਼ ਨੇ ਯੋਗੀ ਨਾਲ ਪੰਛੀਆਂ ਨੂੰ ਦਾਣਾ ਪਾਇਆ ਅਤੇ ਫੋਟੋ ਵੀ ਖਿਚਵਾਈ। ਅਕਸ਼ੈਵਟ ਧਾਮ ਅਤੇ ਲੇਟੇ ਹਨੂੰਮਾਨ ਦੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ। ਕੱਲ, 5 ਫਰਵਰੀ ਨੂੰ ਮੁੱਖ ਮੰਤਰੀ ਮਹਾਕੁੰਭ ਆ ਰਹੇ ਹਨ, ਅਜਿਹੇ ਵਿਚ ਯੋਗੀ ਨੇ ਹੈਲੀਪੈਡ ਤੋਂ ਲੈ ਕੇ ਅਰੈਲ ਘਾਟ ਤੱਕ ਸੰਗਮ ਨੋਜ ਤੱਕ ਦਾ ਪ੍ਰਬੰਧ ਦੇਖਿਆ।
ਮਹਾਕੁੰਭ ਦਾ ਅੱਜ 23ਵਾਂ ਦਿਨ ਹੈ। ਹੁਣ ਤੱਕ 38.29 ਕਰੋੜ ਲੋਕ ਡੁਬਕੀ ਲਗਾ ਚੁੱਕੇ ਹਨ। 8 ਵਜੇ ਤੱਕ 74.70 ਲੱਖ ਸ਼ਰਧਾਲੂਆਂ ਨੇ ਡੁਬਕੀ ਲਗਾਈ। ਦੂਜੇ ਪਾਸੇ, 29 ਜਨਵਰੀ ਨੂੰ ਮਚੀ ਭਾਜੜ ਨਾਲ ਸਬੰਧਤ ਅਫਵਾਹ ਫੈਲਾਉਣ ਦੇ ਦੋਸ਼ ਵਿਚ ਪ੍ਰਯਾਗਰਾਜ ਪੁਲਸ ਨੇ 8 ਲੋਕਾਂ ’ਤੇ ਕੇਸ ਦਰਜ ਕੀਤਾ।
ਮਹਾਕੁੰਭ ਨੂੰ ‘ਸਿਆਸੀ ਸਮਾਗਮ’ ਬਣਾ ਦਿੱਤਾ ਗਿਆ : ਸ਼ਿਵ ਸੈਨਾ
NEXT STORY