ਨਵੀਂ ਦਿੱਲੀ/ਥਿੰਫੂ, (ਭਾਸ਼ਾ)— ਭੂਟਾਨ ਦੇ ਪ੍ਰਧਾਨ ਮੰਤਰੀ ਦਾਸੋ ਸ਼ੇਰਿੰਗ ਤੋਬਗੇ 5 ਜੁਲਾਈ ਨੂੰ ਭਾਰਤ ਦੀ ਅਧਿਕਾਰਤ ਯਾਤਰਾ 'ਤੇ ਜਾ ਰਹੇ ਹਨ। ਇੱਥੇ ਉਹ ਭਾਰਤ ਨਾਲ ਦੋ-ਪੱਖੀ ਸੰਬੰਧਾਂ ਅਤੇ ਸਾਂਝੇ ਹਿੱਤਾਂ ਨਾਲ ਜੁੜੇ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਅੱਜ ਜਾਰੀ ਇਕ ਬਿਆਨ 'ਚ ਕਿਹਾ,''ਭੂਟਾਨ ਦੇ ਪ੍ਰਧਾਨ ਮੰਤਰੀ 5 ਤੋਂ 7 ਜੁਲਾਈ ਤਕ ਭਾਰਤ ਦੀ ਯਾਤਰਾ 'ਤੇ ਰਹਿਣਗੇ। ਉਹ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ 'ਤੇ ਭਾਰਤ ਦੌਰਾ ਕਰ ਰਹੇ ਹਨ। ਆਪਣੀ ਯਾਤਰਾ ਦੌਰਾਨ ਪੀ. ਐੱਮ. ਤੋਬਗੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।''
ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਭਾਰਤ ਅਤੇ ਭੂਟਾਨ ਵਿਚਕਾਰ ਮਿੱਤਰਤਾ ਅਤੇ ਸਹਿਯੋਗ ਦੇ ਵੱਖਰੇ ਸੰਬੰਧ ਹਨ ਜੋ ਆਪਸੀ ਵਿਸ਼ਵਾਸ ਅਤੇ ਸਮਝ 'ਤੇ ਆਧਾਰਿਤ ਹਨ। ਇਸ ਸਾਲ ਦੋਵੇਂ ਦੇਸ਼ ਆਪਣੇ ਰਸਮੀ ਡਿਪਲੋਮੈਟ ਸੰਬੰਧ ਹੋਣ ਦੀ ਗੋਲਡਨ ਜੁਬਲੀ ਮਨਾ ਰਹੇ ਹਨ। ਇਸ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਤੋਬਗੇ ਦੀ ਭਾਰਤ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਦੇ ਆਪਸੀ ਹਿੱਤਾਂ ਨਾਲ ਜੁੜੇ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ।
ਠਾਣੇ : ਕੰਧ ਡਿੱਗਣ ਨਾਲ ਇਕ ਦੀ ਮੌਤ, ਦੋ ਗੰਭੀਰ ਜ਼ਖਮੀ
NEXT STORY