ਬਿਜ਼ਨੈੱਸ ਡੈਸਕ: ਵਧ ਰਹੀਆਂ ਗੰਢਿਆਂ ਦੀਆਂ ਕੀਮਤਾਂ ਤੋਂ ਆਮ ਜਨਤਾ ਪ੍ਰੇਸ਼ਾਨ ਹੈ, ਅਜਿਹੇ 'ਚ ਆਮ ਆਦਮੀ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਇਸ ਸਮੱੱਸਿਆ ਨੂੰ ਦੇਖਦੇ ਹੋਏ ਸਰਕਾਰ ਨੇ 1 ਲੱਖ ਟਨ ਗੰਢੇ ਇੰਪੋਰਟ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਦੇ ਇਸ ਕਦਮ ਨਾਲ ਗੰਢਿਆਂ ਦੀਆਂ ਉੱਚੀਆਂ ਕੀਮਤਾਂ ਨਾਲ ਆਮ ਜਨਤਾ ਨੂੰ ਰਾਹਤ ਮਿਲੇਗੀ। ਦੱਸ ਦੇਈਏ ਕਿ ਗੰਢੇ ਅਫਗਾਨਿਸਤਾਨ ਤੋਂ ਖਰੀਦੇ ਜਾਣਗੇ। ਸਰਕਾਰ ਦੇ ਪਲਾਨ ਮੁਤਾਬਕ ਹਰ ਦਿਨ ਦੇਸ਼ 'ਚ 4000 ਟਨ ਗੰਢੇ ਭਾਰਤ ਆਉਣਗੇ।
ਪਾਕਿਸਤਾਨ ਪਾ ਰਿਹਾ ਅੜਿੰਕਾ
ਦੇਸ਼ 'ਚ ਗੰਢਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਅਫਗਾਨਿਸਤਾਨ ਤੋਂ ਇਸ ਦਾ ਆਯਾਤ ਕਰ ਰਹੀ ਹੈ ਪਰ ਪਾਕਿਸਤਾਨ ਇਸ 'ਚ ਅੜਿੱਕਾ ਪਾ ਰਿਹਾ ਹੈ। ਅਫਗਾਨਿਸਤਾਨ ਦੇ ਕਾਰੋਬਾਰੀਆਂ ਦਾ ਦੋਸ਼ ਹੈ ਕਿ ਪਾਕਿਸਤਾਨ ਦੀ ਕਾਰਸਤਾਨੀ ਦੇ ਕਾਰਨ ਭਾਰਤ ਲਈ ਨਿਰਯਾਤ ਕੀਤੇ ਜਾਣ ਵਾਲਾ ਗੰਢੇ ਵਾਹਘਾ ਬਾਰਡਰ 'ਤੇ ਸੜ ਰਹੇ ਹਨ। ਜੂਨ 'ਚ ਪਾਕਿਸਤਾਨ ਨੇ ਵਾਹਘਾ ਸਰਹੱਦ ਤੋਂ ਅਫਗਾਨਿਸਤਾਨ ਦੇ ਨਿਰਯਾਤ ਦੀ ਆਗਿਆ ਦਿੱਤੀ ਸੀ। ਕੋਵਿਡ ਦੇ ਕਾਰਨ ਮਾਰਚ 'ਚ ਅਫਗਾਨਿਸਤਾਨ ਤੋਂ ਭਾਰਤ ਵਾਹਘਾ ਸਰਹੱਦ ਦੇ ਰਾਹੀਂ ਨਿਰਯਾਤ 'ਚ ਰੁਕਾਵਟ ਆਈ ਸੀ। ਪਾਕਿਸਤਾਨ ਦਾ ਦਾਅਵਾ ਹੈ ਕਿ ਉਹ ਅਫਗਾਨਿਸਤਾਨ ਦੇ ਨਾਲ ਸਭ ਤਰ੍ਹਾਂ ਦੇ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕ੍ਰਿਤਸੰਕਲਪ ਹੈ ਪਰ ਅਫਗਾਨਿਸਤਾਨ ਚੈਂਬਰ ਆਫ ਕਾਮਰਸ ਐਂਡ ਇੰਵੈਸਟਮੈਂਟ ਨੂੰ ਕਾਬੁਲ 'ਚ ਕਾਰੋਬਾਰੀਆਂ ਤੋਂ ਸ਼ਿਕਾਇਤ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਜਾਣ ਵਾਲੇ 70 ਫੀਸਦੀ ਗੰਢੇ ਵਾਹਘਾ ਸੀਮਾ 'ਤੇ ਸੜ ਰਹੇ ਹਨ।
ਪਾਕਿਸਤਾਨ ਦੇ ਕੋਲ ਨਹੀਂ ਹਨ ਪੂਰੇ ਸਕੈਨਰ
ਸੂਤਰਾਂ ਦਾ ਕਹਿਣਾ ਹੈ ਕਿ ਸਿਰਫ 30 ਫੀਸਦੀ ਟਰੱਕਾਂ ਨੂੰ ਹੀ ਰੋਜ਼ਾਨਾ ਪ੍ਰੋਸੈੱਸ ਕੀਤਾ ਜਾ ਰਿਹਾ ਹੈ। ਇਕ ਸੂਤਰ ਨੇ ਕਿਹਾ ਕਿ ਸਰਹੱਦ 'ਤੇ ਪੂਰੀ ਗਿਣਤੀ 'ਚ ਸਕੈਨਰ ਨਹੀਂ ਹਨ। ਪਾਕਿਸਤਾਨ ਦੇ ਅਧਿਕਾਰੀ ਮਾਲ ਨੂੰ ਛੋਟੇ ਬੈਗਾਂ 'ਚ ਰੱਖਣ 'ਤੇ ਜ਼ੋਰ ਦੇ ਰਹੇ ਹਨ ਜਿਸ ਨਾਲ ਕਾਰੋਬਾਰੀਆਂ ਦੀ ਲਾਗਤ ਵੱਧ ਰਹੀ ਹੈ ਅਤੇ ਪ੍ਰੋਸੈਸਿੰਗ 'ਚ ਦੇਰੀ ਹੋ ਰਹੀ ਹੈ। ਐੱਸ.ਸੀ.ਆਈ. ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਸਥਿਤੀ ਰਹੀ ਤਾਂ ਇਸ ਨਾਲ ਦੋ-ਪੱਖੀ ਵਪਾਰ ਪ੍ਰਭਾਵਿਤ ਹੋ ਸਕਦਾ ਹੈ।
2010 ਦੇ ਟ੍ਰਾਂਜਿਟ ਟਰੇਡ ਐਗਰੀਮੈਂਟ ਦੇ ਤਹਿਤ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਰਾਹੀਂ ਭਾਰਤ ਨੂੰ ਨਿਰਯਾਤ ਦੀ ਆਗਿਆ ਦਿੱਤੀ ਸੀ ਪਰ ਉਹ ਇਸ ਰਸਤੇ ਭਾਰਤ ਤੋਂ ਆਯਾਤ ਨਹੀਂ ਕਰ ਸਕਦਾ ਹੈ। ਪਾਕਿਸਤਾਨ ਇਸ ਰਸਤੇ ਭਾਰਤ ਅਤੇ ਅਫਗਾਨਿਸਤਾਨ ਦੇ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਦੋ-ਪੱਖੀ ਵਪਾਰ ਦਾ ਵਿਰੋਧ ਕਰਦਾ ਆਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਨਾਲ ਅਫਗਾਨਿਸਤਾਨ ਦੇ ਨਾਲ ਉਸ ਦਾ ਦੋ-ਪੱਖੀ ਵਪਾਰ ਪ੍ਰਭਾਵਿਤ ਹੋਵੇਗਾ।
ਇਹ ਵੀ ਪੜ੍ਹੋ :ਗਠੀਏ ਦੇ ਰੋਗੀਆਂ ਲਈ ਬੇਹੱਦ ਫ਼ਾਇਦੇਮੰਦ ਹੈ ਅਦਰਕ ਵਾਲਾ ਦੁੱਧ, ਕਰਦਾ ਹੈ ਹੋਰ ਵੀ ਬੀਮਾਰੀਆਂ ਦੂਰ
ਅਗਲੇ ਮਹੀਨੇ ਤੱਕ ਆ ਜਾਵੇਗੀ ਨਵੀਂ ਫਸਲ
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਗਲੇ ਇਕ ਮਹੀਨੇ ਦੇ ਅੰਦਰ ਗੰਢਿਆਂ ਦੀ ਨਵੀਂ ਫਸਲ ਵੀ ਬਾਜ਼ਾਰ 'ਚ ਆਉਣ ਲੱਗੇਗੀ ਅਤੇ ਇੰਪੋਰਟ ਗੰਢਿਆਂ ਦੀ ਮਦਦ ਨਾਲ ਕੀਮਤਾਂ 'ਚ ਰਾਹਤ ਰਹੇਗੀ ਭਾਵ ਹੁਣ ਜਨਤਾ ਨੂੰ ਮਹਿੰਗੇ ਗੰਢੇ ਨਹੀਂ ਖਰੀਦਣੇ ਪੈਣਗੇ।
ਸਰਕਾਰ ਦੇ ਕੋਲ ਬਚੇ ਹਨ ਸਿਰਫ 25 ਹਜ਼ਾਰ ਟਨ ਗੰਢੇ
ਸਰਕਾਰ ਨੇ ਗੰਢਿਆਂ ਦੇ ਆਯਾਤ ਦਾ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਸਰਕਾਰ ਦੇ ਕੋਲ ਗੰਢਿਆਂ ਦਾ ਸਿਰਫ 25 ਹਜ਼ਾਰ ਟਨ ਦਾ ਸੁਰੱਖਿਅਤ ਭੰਡਾਰ (ਬਫਰ ਸਟਾਕ) ਹੀ ਬਚਿਆ ਹੋਇਆ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਵੰਬਰ ਤੋਂ ਪਹਿਲੇ ਹਫਤੇ ਤੱਕ ਇਹ ਗੰਢੇ ਖਤਮ ਹੋ ਸਕਦੇ ਹਨ। ਫਿਲਹਾਲ ਇਸ ਸਮੇਂ ਦੇਸ਼ 'ਚ ਗੰਢਿਆਂ ਦੀ ਖੁਦਰਾ ਕੀਮਤ ਲਗਭਗ 75 ਰੁਪਏ ਕਿਲੋ ਦੇ ਪਾਰ ਹੈ। ਅਜਿਹੇ 'ਚ ਕੀਮਤਾਂ 'ਤੇ ਕੰਟਰੋਲ ਰੱਖਣ ਅਤੇ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਨੇ ਗੰਢੇ ਇੰਪੋਰਟ ਕਰਨ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ :ਸਰੀਰ ਲਈ ਬੇਹੱਦ ਗੁਣਕਾਰੀ ਹੈ ਅਜਵੈਣ, ਇੰਝ ਕਰੋ ਵਰਤੋਂ
ਇਨ੍ਹਾਂ ਸ਼ਹਿਰਾਂ 'ਚ 10 ਰੁਪਏ ਪ੍ਰਤੀ ਕਿਲੋ ਤੱਕ ਸਸਤੇ ਹੋਏ ਗੰਢੇ
ਤੁਹਾਨੂੰ ਦੱਸ ਦੇਈਏ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਕਈ ਤਰ੍ਹਾਂ ਦੇ ਕਦਮ ਚੁੱਕੇ ਹਨ ਜਿਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ, ਮੁੰਬਈ ਅਤੇ ਚੇਨਈ ਵਰਗੇ ਵੱਡੇ ਸ਼ਹਿਰਾਂ 'ਚ ਪਿਆਜ਼ ਦੀਆਂ ਕੀਮਤਾਂ 'ਚ 10 ਰੁਪਏ ਪ੍ਰਤੀ ਕਿਲੋ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਫਿਲਹਾਲ ਸਰਕਾਰ ਨਵੀਂ ਫਸਲ ਦੇ ਆਉਣ ਤੱਕ ਆਯਾਤ ਦੇ ਵੱਲੋਂ ਸਪਲਾਈ ਬਣਾਏ ਰੱਖਣਾ ਚਾਹੁੰਦੀ ਹੈ ਜਿਸ ਨਾਲ ਗੰਢਿਆਂ ਦੀਆਂ ਕੀਮਤਾਂ 'ਚ ਕੰਟਰੋਲ ਬਣਿਆ ਰਹੇ।
ਨਿਕਿਤਾ ਕਤਲਕਾਂਡ: ਪਹਿਲਵਾਨ ਬਜਰੰਗ ਪੂਨੀਆ ਦਾ ਫੁਟਿਆ ਗੁੱਸਾ- 'ਕੀ ਫਾਇਦਾ ਦੁਰਗਾ ਮਾਂ ਨੂੰ ਪੂਜਨ ਦਾ?'
NEXT STORY