ਦਰਭੰਗਾ- ਬਿਹਾਰ ਵਿਧਾਨ ਸਭਾ ਚੋਣ 'ਚ ਤੀਜੇ ਪੜਾਅ ਦਾ ਪ੍ਰਚਾਰ ਆਪਣੇ ਆਖਰੀ ਦੌਰ 'ਚ ਆ ਚੁੱਕਿਆ ਹੈ। ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਦਰਭੰਗਾ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਚੋਣ ਦਾ ਜ਼ਿਕਰ ਕਰ ਦਿੱਤਾ। ਜੇ.ਪੀ. ਨੱਢਾ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕਾ 'ਚ ਚੋਣ ਦੇ ਨਤੀਜੇ ਆਉਣ ਵਾਲੇ ਹਨ, ਲੋਕਾਂ ਨੇ ਡੋਨਾਲਡ ਟਰੰਪ ਨੂੰ ਕੋਰੋਨਾ ਮਹਾਮਾਰੀ 'ਚ ਅਸਫ਼ਲਤਾ ਕਾਰਨ ਘੇਰਿਆ ਅਤੇ ਉਹ ਲੜਖੜਾ ਗਏ ਪਰ ਭਾਰਤ ਦੇ ਪੀ.ਐੱਮ. ਮੋਦੀ ਨੇ ਸਮੇਂ 'ਤੇ ਤਾਲਾਬੰਦੀ ਲਗਾ ਕੇ ਦੇਸ਼ ਦੇ ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ।
ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ
ਨੱਢਾ ਨੇ ਕਿਹਾ ਕਿ ਜਦੋਂ ਭਾਰਤ 'ਚ ਕੋਰੋਨਾ ਵਾਇਰਸ ਆਇਆ, ਉਦੋਂ ਦੇਸ਼ 'ਚ ਟੈਸਟ ਲਈ ਸਿਰਫ਼ ਇਕ ਹੀ ਲੈਬ ਸੀ। ਫਿਰ ਤਾਲਾਬੰਦੀ ਲੱਗੀ ਅਤੇ ਸਰਕਾਰ ਨੇ ਦੇਸ਼ 'ਚ ਰੋਜ਼ ਕਰੀਬ 15 ਲੱਖ ਟੈਸਟ ਕਰਨ ਦੀ ਮਿਸਾਲ ਬਣਾਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਾਲਾਬੰਦੀ ਲਗਾ ਕੇ ਸਰਕਾਰ ਨੇ ਤਿਆਰੀ ਕੀਤੀ ਅਤੇ ਅੱਜ ਦੇਸ਼ 'ਚ ਪੀਪੀਈ ਕਿੱਟ, ਵੈਂਟੀਲੇਟਰ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਕਾਸ ਚਾਹੀਦਾ ਤਾਂ ਐੱਨ.ਡੀ.ਏ. ਚਾਹੀਦੀ ਅਤੇ ਜੇਕਰ ਵਿਨਾਸ਼ ਚਾਹੀਦਾ ਤਾਂ ਰਾਜਦ ਚਾਹੀਦਾ। ਦੱਸ ਦੇਈਏ ਕਿ ਅਮਰੀਕਾ 'ਚ ਵੀ ਚੋਣ ਪ੍ਰਚਾਰ ਦੌਰਾਨ ਕੋਰੋਨਾ ਨੂੰ ਮੁੱਦਾ ਬਣਾਇਆ ਗਿਆ ਸੀ। ਜਿਸ 'ਚ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ ਹੋਈ ਸੀ। ਇਨ੍ਹਾਂ ਆਲੋਚਨਾਵਾਂ ਦਾ ਅਸਰ ਨਤੀਜਿਆਂ 'ਤੇ ਵੀ ਦਿਖਾਈ ਦਿੱਤੀ। ਹਾਲਾਂਕਿ ਟਰੰਪ ਨੇ ਪ੍ਰਚਾਰ ਦੌਰਾਨ ਭਾਰਤ 'ਤੇ ਕੋਰੋਨਾ ਦੇ ਗਲਤ ਅੰਕੜੇ ਦੇਣ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, ਧਮਾਕੇ ਮਗਰੋਂ ਡਿੱਗਿਆ ਘਰ, ਅਨਾਥ ਹੋਏ ਦੋ ਬੱਚੇ
ਇਸ ਸੂਬੇ 'ਚ ਸਕੂਲ ਖੁੱਲ੍ਹਣ ਮਗਰੋਂ 262 ਵਿਦਿਆਰਥੀ ਹੋਏ 'ਕੋਰੋਨਾ' ਪਾਜ਼ੇਟਿਵ
NEXT STORY