ਪੂਰਨੀਆ- ਬਿਹਾਰ 'ਚ ਪੂਰਨੀਆ ਜ਼ਿਲ੍ਹੇ ਦੇ ਬਾਇਸੀ ਥਾਣਾ ਖੇਤਰ 'ਚ ਅੱਗ ਨਾਲ ਝੁਲਸ ਕੇ 5 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਖਪੜਾ ਪੰਚਾਇਤ ਦੇ ਗਵਾਲਗਾਂਵ ਵਾਸੀ ਵੀਰੇਂਦਰ ਯਾਦਵ ਦੇ ਘਰ ਸੋਮਵਾਰ ਦੀ ਸ਼ਾਮ ਖਾਣਾ ਬਣਾਉਣ ਦੌਰਾਨ ਰਸੋਈ ਗੈਸ ਸਿਲੰਡਰ ਲੀਕ ਹੋਣ ਕਾਰਨ ਮਕਾਨ 'ਚ ਅੱਗ ਲੱਗ ਗਈ।
ਇਸ ਘਟਨਾ 'ਚ ਪੱਪੂ ਯਾਦਵ ਦੀ 3 ਸਾਲਾ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 6 ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ 5 ਬੱਚੇ ਅਤੇ ਇਕ ਜਨਾਨੀ ਨੂੰ ਪੂਰਨੀਆ ਸਦਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਸੋਮਵਾਰ ਨੂੰ ਇਲਾਜ ਦੌਰਾਨ ਜਨਾਨੀ ਅਤੇ 4 ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਪਿੰਟੂ ਕਮਾਰ, ਗਗਨ ਕੁਮਾਰ, ਬੌਬੀ ਕੁਮਾਰ, ਸ਼ੋਭਾ ਦੇਵੀ ਅਤੇ ਇਕ ਹੋਰ ਸ਼ਾਮਲ ਹੈ। ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।
ਜੰਮੂ-ਕਸ਼ਮੀਰ ਦੇ ਬੜਗਾਮ ਤੋਂ ਹਿਜ਼ਬੁਲ ਦੇ ਤਿੰਨ ਅੱਤਵਾਦੀ ਗ੍ਰਿਫਤਾਰ
NEXT STORY