ਪਟਨਾ— ਬਿਹਾਰ 'ਚ ਕਿਸੇ ਸਮੇਂ ਕੁੜੀ ਵਾਲਿਆਂ ਵਲੋਂ ਡਾਂਗਾਂ ਦੇ ਦਮ 'ਤੇ ਕੁਆਰੇ ਮੁੰਡੇ ਨੂੰ ਫੜ੍ਹ ਕੇ ਵਿਆਹ ਕਰਵਾ ਦਿੱਤਾ ਜਾਂਦਾ ਸੀ। ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਇਹ ਸਭ ਬੰਦ ਹੋ ਗਿਆ ਪਰ ਅਜਿਹੀ ਘਟਨਾ ਇਕ ਵਾਰ ਫਿਰ ਬਿਹਾਰ 'ਚ ਦੁਹਰਾਈ ਗਈ ਹੈ।
ਰਾਜਧਾਨੀ ਪਟਨਾ ਜਿਲੇ ਦੇ ਪੰਡਾਰਕ 'ਚ ਇੰਜੀਨੀਅਰ ਵਿਨੋਦ ਕੁਮਾਰ ਦਾ ਵਿਆਹ ਬੰਦੂਕ ਦੇ ਦਮ 'ਤੇ ਕਰਾ ਦਿੱਤਾ ਗਿਆ। ਇਸ ਬਾਰੇ ਇਕ ਏਜੰਸੀ ਚੈਨਲ ਵਲੋਂ ਕੀਤੇ ਗਏ ਟਵੀਟ 'ਚ ਵਿਆਹ ਦੀ ਵੀਡੀਓ ਅਪਲੋਡ ਕੀਤੀ ਗਈ ਹੈ। ਵੀਡੀਓ 'ਚ ਲਾੜਾ ਰੋ ਰਿਹਾ ਹੈ। ਨੇੜਲੇ ਦੀਆਂ ਮਹਿਲਾਵਾਂ ਉਸ ਨੂੰ ਸਮਝਾ ਰਹੀਆਂ ਹਨ ਕਿ ਉਸ ਨੂੰ ਫਾਂਸੀ ਨਹੀਂ ਚੜਾਇਆ ਜਾ ਰਿਹਾ ਹੈ ਬਲਕਿ ਵਿਆਹ ਕਰਵਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇੰਜੀਨੀਅਰ ਵਿਨੋਦ ਇਸ ਸਮੇਂ ਬੋਕਾਰੋ ਸਟੀਲ ਪਲਾਂਟ 'ਚ ਜੂਨੀਅਰ ਮੈਨੇਜਰ ਦੇ ਅਹੁਦੇ 'ਤੇ ਨੌਕਰੀ ਕਰਦਾ ਹੈ। ਬੀਤੀ 2 ਦਸੰਬਰ ਨੂੰ ਉਹ ਰਾਂਚੀ ਤੋਂ ਪਟਨਾ ਆਇਆ ਸੀ। ਵਿਨੋਦ ਨੂੰ ਧੋਖੇ ਨਾਲ ਮੋਕਾਮਾ ਤੋਂ ਅਗਵਾ ਕਰ ਕੇ ਪੰਡਾਰਕ ਲਿਆਂਦਾ ਗਿਆ, ਜਿੱਥੇ ਉਸ ਦਾ ਕੁੱਟ-ਮਾਰ ਕੇ ਵਿਆਹ ਕਰਵਾਇਆ ਗਿਆ। ਵਿਆਹ ਦੌਰਾਨ ਉਹ ਰੋ ਰਿਹਾ ਸੀ ਅਤੇ ਕੁੜੀ ਦੇ ਘਰਵਾਲੇ ਜ਼ਬਰਦਸਤੀ ਉਸ ਦਾ ਵਿਆਹ ਕਰਾਉਂਦੇ ਰਹੇ।
ਵਿਨੋਦ ਨੇ ਦੋਸ਼ ਲਾਇਆ ਹੈ ਕਿ ਹਥਿਆਰ ਦੇ ਬਲ 'ਤੇ ਉਸ ਨੂੰ ਧਮਕਾ ਕੇ ਉਸ ਦਾ ਵਿਆਹ ਕਰਵਾਇਆ ਗਿਆ। ਵਿਆਹ ਵਾਲੇ ਮੰਡਪ 'ਚ ਪਹਿਲਾਂ ਤੋਂ ਹੀ ਸਾਰੀਆਂ ਤਿਆਰੀਆਂ ਹੋ ਚੁਕੀਆਂ ਸਨ। ਮੰਡਪ ਦੇਖ ਕੇ ਇੰਜੀਨੀਅਰ ਵਿਨੋਦ ਨੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੁੜੀ ਵਾਲਿਆਂ ਨੇ ਫੜ੍ਹ ਕੇ ਰੱਖਿਆ।
26 ਜਨਵਰੀ ਮੌਕੇ ਬਦਲ ਸਕਦੈ ਦਿੱਲੀ ਏਅਰਪੋਰਟ ਦਾ ਸ਼ੈਡਿਊਲ
NEXT STORY