ਨਵੀਂ ਦਿੱਲੀ— ਗਣਤੰਤਰ ਦਿਵਸ ਪਰੇਡ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇਕ ਹਫਤੇ ਤਕ ਰੋਜ਼ਾਨਾ 2 ਘੰਟੇ ਦਿੱਲੀ ਦੇ ਹਵਾਈ ਜਹਾਜ਼ਾਂ ਲਈ ਪਾਬੰਦੀ ਹੋਣ ਕਾਰਨ ਕਰੀਬ 1 ਹਜ਼ਾਰ ਉਡਾਣਾਂ ਰੱਦ ਕੀਤੀਆਂ ਜਾਣਗੀਆਂ ਜਾਂ ਉਨ੍ਹਾਂ ਦਾ ਸਮਾਂ ਬਦਲ ਦਿੱਤਾ ਜਾਵੇਗਾ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਹਵਾਈ ਅੱਡਾ ਆਉਣ ਵਾਲੀਆਂ ਤੇ ਇਥੋਂ ਜਾਣ ਵਾਲੀਆਂ ਉਡਾਣਾਂ ਇਸ ਤੋਂ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਕਿਹਾ ਕਰੀਬ 500 ਘਰੇਲੂ ਉਡਾਣਾਂ ਰੱਦ ਕੀਤੀਆਂ ਜਾਣਗੀਆਂ ਤੇ ਕਈ ਅੰਤਰਰਾਸ਼ਟਰੀ ਉਡਾਣਾਂ ਦੇ ਸਮੇਂ 'ਚ ਬਦਲਾਅ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਭਾਰਤੀ ਹਵਾਈ ਅੱਡਾ ਅਥਾਰਟੀ ਨੇ ਇਸ ਸੰਬੰਥ 'ਚ ਸੂਚਨਾ ਜਾਰੀ ਕੀਤੀ ਹੈ। ਸੂਚਨਾ ਮੁਤਾਬਕ 18 ਤੋਂ 26 ਜਨਵਰੀ ਤਕ 10.35 ਵਜੇ ਤੋਂ 12.15 ਵਜੇ ਤਕ ਦਿੱਲੀ ਹਵਾਈ ਅੱਡੇ 'ਤੇ ਕੋਈ ਵੀ ਜਹਾਜ਼ ਉਤਰ ਨਹੀਂ ਸਕੇਗਾ ਤੇ ਨਾ ਹੀ ਉਥੋਂ ਉਡਾਣ ਭਰ ਸਕੇਗਾ। ਅਧਿਕਾਰੀ ਨੇ ਕਿਹਾ ਇਸ ਨਾਲ ਰੋਜ਼ਾਨਾ ਔਸਤਨ 100 ਉਡਾਣਾਂ ਪ੍ਰਭਾਵਿਤ ਹੋਣਗੀਆਂ।
ਮੁੰਬਈ : ਸਿਨੇਵਿਸਤਾ ਸਟੂਡੀਓ 'ਚ ਲੱਗੀ ਅੱਗ (video)
NEXT STORY