ਬਾਰਾਬੰਕੀ— ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਕੁਰਸੀ ਇਲਾਕੇ 'ਚ ਹੋਏ ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਹੈ ਕਿ ਬੁੱਧਵਾਰ ਦੇਰ ਰਾਤ ਮਹਿਮੂਦਾਬਾਦ ਤੋਂ ਲਖਨਊ ਵੱਲ ਜਾ ਰਿਹਾ ਟਰੱਕ ਅਨਵਾਰੀ ਪਿੰਡ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਤੋਂ ਬਾਅਦ ਸੜਕ 'ਤੇ ਚੱਲ ਰਹੇ 2 ਹੋਰ ਲੋਕਾਂ ਨੂੰ ਆਪਣੀ ਲਪੇਟ 'ਚ ਗਿਆ, ਜਿਸ 'ਚ ਤਿੰਨਾਂ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਚੁੱਕੀ ਹੈ।
ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਟਰੱਕ ਲੈ ਕੇ ਚਾਲਕ ਨੇ ਭੱਜ ਦੇ ਸਮੇਂ ਉੱਥੇ ਖੜੀਆਂ ਹੋਰ ਮੋਟਰਸਾਈਕਲਾਂ ਨੂੰ ਵੀ ਆਪਣੀ ਲਪੇਟ 'ਚ ਲਿਆ। ਜਿਸ 'ਚ 6 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਲਖਨਊ ਟਰਾਮਾ ਸੈਂਟਰ 'ਚ ਭੇਜਿਆ ਗਿਆ ਹੈ। ਜਿੱਥੇ 2 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪੁਲਸ ਮ੍ਰਿਤਕਾਂ ਦੀ ਪਛਾਣ ਕਰਨ ਦਾ ਯਤਨ ਕਰ ਰਹੀ ਹੈ।
ਸਾਵਧਾਨ! ਕਰ ਰਹੇ ਹੋ ਰੋਜ਼ਗਾਰ ਦੀ ਭਾਲ ਤਾਂ ਜ਼ਰੂਰ ਪੜੋ, ਇਸ ਫਰਜ਼ੀਵਾੜੇ ਦੀ ਖਬਰ
NEXT STORY