ਨਵੀਂ ਦਿੱਲੀ— ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਕ ਵਾਰ ਫਿਰ ਪਾਕਿਸਤਾਨ 'ਤੇ ਹਮਲਾ ਬੋਲਿਆ ਹੈ। ਕਾਰਗਿਲ ਯੁੱਧ ਦੇ ਇਕ ਸਵਾਲ 'ਤੇ ਬੋਲਦੇ ਹੋਏ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਲੈ ਕੇ ਗੱਲ ਕੀਤੀ। ਦਰਅਸਲ ਬਿਪਿਨ ਰਾਵਤ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਫਿਰ ਤੋਂ ਕਾਰਗਿਲ ਦੋਹਰਾਉਣ ਦੀ ਕੋਸ਼ਿਸ਼ ਕਰ ਸਕਦਾ ਹੈ? ਤਾਂ ਇਸ ਸਵਾਲ ਦੇ ਜਵਾਬ 'ਚ ਜਨਰਲ ਬਿਪਿਨ ਨੇ ਕਿਹਾ,''ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਫਿਰ ਤੋਂ ਅਜਿਹਾ ਕਰਨ ਦੀ ਹਿੰਮਤ ਕਰੇਗਾ, ਕਿਉਂਕਿ ਉਸ ਨੇ ਪਿਛਲੀ ਵਾਰ ਅਜਿਹਾ ਕਰਨ 'ਤੇ ਨਤੀਜਾ ਦੇਖਿਆ ਹੈ।''
26 ਜੁਲਾਈ ਨੂੰ 20 ਸਾਲ ਹੋਣਗੇ ਪੂਰੇ
26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਦੇ 20 ਸਾਲ ਪੂਰੇ ਹੋ ਰਹੇ ਹਨ। 26 ਜੁਲਾਈ 1999 ਨੂੰ ਭਾਰਤੀ ਫੌਜ ਨੇ ਪਾਕਿਸਤਾਨ ਵਿਰੁੱਧ ਕਾਰਗਿਲ ਯੁੱਧ 'ਚ ਜਿੱਤ ਹਾਸਲ ਕੀਤੀ ਸੀ। ਜਿਸ ਕਾਰਨ ਹਰ ਸਾਲ 26 ਜੁਲਾਈ ਨੂੰ 'ਕਾਰਗਿਲ ਵਿਜੇ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ। ਕਰੀਬ 3 ਮਹੀਨੇ ਤੱਕ ਚੱਲਿਆ ਕਾਰਗਿਲ ਯੁੱਧ 3 ਮਈ 1999 ਨੂੰ ਸ਼ੁਰੂ ਹੋਇਆ ਅਤੇ ਇਸ ਦਾ ਅੰਤ 26 ਜੁਲਾਈ 1999 ਨੂੰ ਹੋਇਆ ਸੀ। ਇਸ ਯੁੱਧ 'ਚ ਭਾਰਤੀ ਫੌਜ ਦੇ ਕੁੱਲ 527 ਫੌਜੀ ਸ਼ਹੀਦ ਹੋਏ ਸਨ ਅਤੇ 1363 ਜਵਾਨ ਜ਼ਖਮੀ ਹੋਏ ਸਨ। ਇਸ ਯੁੱਧ ਨੂੰ ਹਰ ਭਾਰਤ ਵਾਸੀ ਮਾਣ ਨਾਲ ਹਰ ਸਾਲ ਯਾਦ ਕਰਦਾ ਹੈ। ਇਸ ਸਾਲ ਵੀ 26 ਜੁਲਾਈ ਨੂੰ ਪੂਰਾ ਦੇਸ਼ ਕਾਰਗਿਲ ਵਿਜੇ ਦਿਵਸ ਮਨਾਏਗਾ।
ਵਹੀ ਖਾਤੇ ਵਿਚ ਔਰਤਾਂ ਲਈ ਵਿੱਤ ਮੰਤਰੀ ਸੀਤਾਰਮਣ ਨੇ ਕੀਤੇ ਇਹ ਐਲਾਨ, ਜਾਣੋ ਕੀ ਹੈ ਖਾਸ
NEXT STORY