ਨਵੀਂ ਦਿੱਲੀ — ਉੱਚੀਆਂ ਜਾਤਾਂ ਨੂੰ 10 ਫੀਸਦੀ ਰਾਂਖਵਾਕਰਨ ਮੋਦੀ ਸਰਕਾਰ ਦੇ ਫੈਸਲੇ 'ਤੇ ਸਿਆਸਤ 'ਚ ਹੱਲ-ਚੱਲ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਸੰਵਿਧਾਨ ਸੋਧ ਬਿੱਲ ਨੂੰ ਸੰਸਦ 'ਚ ਪੇਸ਼ ਕੀਤਾ ਜਾ ਸਕਦਾ ਹੈ। ਕਾਂਗਰਸ ਅਤੇ ਭਾਜਪਾ ਨੇ ਆਪਣੇ ਸੰਸਦੀ ਮੈਂਬਰਾਂ ਨੂੰ ਮੰਗਲਵਾਰ ਨੂੰ ਸੰਸਦ 'ਚ ਪੇਸ਼ ਹੋਣ ਲਈ ਵਹਿੱਪ ਜਾਰੀ ਕੀਤਾ ਹੈ। ਉਥੇ ਰਾਜ ਸਭਾ ਦਾ ਸ਼ੈਸ਼ਨ ਇਕ ਦਿਨ ਲਈ 9 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਸੋਮਵਾਰ ਨੂੰ ਮੋਦੀ ਕੈਬਨਿਟ ਨੇ ਰਾਂਖਵੇਕਰਨ 'ਤੇ ਅਹਿਮ ਫੈਸਲਾ ਲੈਂਦੇ ਹੋਏ ਉੱਚੀਆਂ ਜਾਤਾਂ ਨੂੰ 10 ਫੀਸਦੀ ਰਾਂਖਵੇਕਰਨ ਦੀ ਮਨਜ਼ੂਰੀ ਦਿੱਤੀ ਹੈ। ਕਾਨੂੰਨੀ ਰੂਪ ਤੋਂ 50 ਫੀਸਦੀ ਤੱਕ ਹੀ ਰਾਂਖਵਾਕਰਨ ਦਿੱਤਾ ਜਾ ਸਕਦਾ ਹੈ। ਅਜਿਹੇ 'ਚ 10 ਫੀਸਦੀ ਅਤੇ ਰਿਜ਼ਰਵੇਸ਼ਨ ਲਈ ਸੰਵਿਧਾਨ ਦੇ ਲੇਖ 15 ਅਤੇ 16 'ਚ ਸੋਧ ਕਰਨੀ ਹੋਵੇਗੀ। ਮੰਗਲਵਾਰ ਨੂੰ ਲੋਕ ਸਭਾ 'ਚ ਸੰਵਿਧਾਨ ਸੋਧ ਬਿਲ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਦੇ ਮੱਦੇਨਜ਼ਰ ਕਾਂਗਰਸ ਭਾਜਪਾਂ ਨੇ ਆਪਣੇ-ਆਪਣੇ ਸੰਸਦੀ ਮੈਂਬਰਾਂ ਨੂੰ ਲੋਕ ਸਭਾ 'ਚ ਹਾਜ਼ਰ ਰਹਿਣ ਲਈ ਵਹਿੱਪ ਜਾਰੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਲੋਕ ਸਭਾ 'ਚ ਇਹ ਆਸਾਨੀ ਨਾਲ ਪਾਸ ਹੋ ਜਾਵੇਗਾ, ਜਿੱਥੇ ਸਰਕਾਰ ਬਹੁਮਤ 'ਚ ਹੈ। ਇਸ ਤੋਂ ਬਾਅਦ ਅਗਲੇ ਦਿਨ ਇਸ ਰਾਜਸਭਾ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਮੱਦੇਨਜ਼ਰ ਉਪਰੀ ਸਦਨ ਦਾ ਕੰਮਕਾਜ ਇਕ ਦਿਨ ਹੋਰ ਲਈ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਸਰਕਾਰ ਰਾਜਸਭਾ 'ਚ ਸਰਕਾਰ ਕੋਲ ਬਹੁਮਤ ਨਹੀਂ ਹੈ ਅਤੇ ਉਸ ਨੂੰ ਬਿੱਲ ਪਾਸ ਕਰਾਉਣ ਲਈ ਦੂਜੇ ਦਲਾਂ ਦੀ ਜ਼ਰੂਰਤ ਪਵੇਗੀ।
ਰਾਜਸਭਾ 'ਚ ਬਿੱਲ ਪਾਸ ਹੋ ਜਾਂਦਾ ਹੈ ਤਾਂ ਰਿਜ਼ਰਵੇਸ਼ਨ ਦਾ ਕੋਟਾ ਮੌਜੂਦ ਸਮੇਂ 'ਚ 49.5 ਤੋਂ ਵੱਧ ਕੇ 59.5 ਫੀਸਦੀ ਹੋ ਜਾਵੇਗੀ। ਇਸ ਦੇ ਲਈ ਸੰਵਿਧਾਨ ਸੋਧ ਬਿੱਲ ਲਿਆਂਦਾ ਜਾਵੇਗਾ। ਨਵੇਂ ਫੈਸਲੇ ਦੇ ਬਾ ਜਾਟ, ਗੁੱਜਰ, ਮਰਾਠਾ ਅਤੇ ਹੋਰ ਉੱਚ ਜਾਤਾਂ ਨੂੰ ਵੀ ਰਾਂਖਵਾਕਰਨ ਦਾ ਰਾਹ ਸਾਫ ਹੋ ਜਾਵੇਗਾ। ਬੇਸ਼ਰਤਾਂ ਉਹ ਆਰਥਿਕ ਰੂਪ ਤੋਂ ਕਮਜ਼ੋਰ ਵਰਗ 'ਚ ਆਉਂਦੇ ਹੋਣ।
ਕਿਸ ਨੂੰ ਮਿਲੇਗਾ ਲਾਭ
- 8 ਲੱਖ ਰੁਪਏ ਤੋਂ ਘੱਟ ਸਲਾਨਾ ਤਨਖਾਹ ਵਾਲੇ ਰਾਂਖਵੇਕਰਨ ਦੇ ਦਾਇਰੇ 'ਚ ਆਉਣਗੇ।
- ਜਿਨ੍ਹਾਂ ਕੋਲ 1,000 ਵਰਗ ਫੁੱਟ ਦੇ ਦਾਇਰੇ 'ਚ ਘਰ ਹੋਵੇਗਾ।
- ਰਾਜਪੂਤ, ਭੂਮੀਹਾਰ, ਜਾਟ, ਗੁੱਜਰ, ਬਾਣੀਆ ਨੂੰ ਮਿਲੇਗਾ ਈ. ਬੀ. ਸੀ. ਰਿਜ਼ਰਵੇਸ਼ਨ ਦਾ ਲਾਭ।
- ਮੌਜੂਦਾ ਰਾਂਖਵੇਕਰਨ ਦੀ ਸਥਿਤੀ
ਕੁਲ ਰਾਂਖਵਾਕਰਨ - 49.5 ਫੀਸਦੀ
ਅਨੁਸੂਚਿਤ ਜਾਤੀ (ਐੱਸ. ਸੀ.) - 15 ਫੀਸਦੀ
ਅਨੁਸੂਚਿਤ ਜਨਜਾਤੀ (ਐੱਸ. ਟੀ.) - 7.5 ਫੀਸਦੀ
ਹੋਰ ਪਿਛੜੇ ਵਰਗ (ਓ. ਬੀ. ਸੀ.) - 27 ਫੀਸਦੀ
‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੇ ਨਿਰਦੇਸ਼ਕ ਨਾਲ ਜੁੜੀ ਕੰਪਨੀ ਨੇ ਬ੍ਰਿਟੇਨ ’ਚ ਕੀਤੀ ਧੋਖਾਦੇਹੀ
NEXT STORY