ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਨੂੰ ਕੂੜਾ ਘਰ ਬਣਾ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਗਾਜੀਪੁਰ ਲੈਂਡਫਿਲ 'ਤੇ ਡੰਪ (ਕੂੜਾ) ਜਲਦ ਹੀ ਤਾਜ ਮਹਿਲ ਦੀ ਉੱਚਾਈ ਨੂੰ ਪਾਰ ਕਰ ਜਾਵੇਗਾ।
ਭਾਜਪਾ ਨੇ ਦਿੱਲੀ ਨੂੰ ਕੂੜਾ ਘਰ ਬਣਾਇਆ
ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਨੇ ਰਾਸ਼ਟਰੀ ਰਾਜਧਾਨੀ ਨੂੰ ਕੂੜੇ ਨਾਲ ਭਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਸਭ ਤੋਂ ਵੱਡਾ ਤੋਹਫਾ ਗਾਜੀਪੁਰ ਲੈਂਡਫਿਲ ਹੈ, ਜੋ ਕਿ ਕੂੜੇ ਨਾਲ ਭਰ ਗਿਆ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕੂੜੇ ਦੇ ਢੇਰ ਦੀ ਉੱਚਾਈ ਜਲਦ ਹੀ ਤਾਜ ਮਹਿਲ ਦੀ ਉੱਚਾਈ ਨੂੰ ਪਾਰ ਕਰ ਜਾਵੇਗੀ।
ਵਿਜੇ ਗੋਇਲ ਨੇ ਐੱਮ.ਸੀ.ਡੀ. ਨੂੰ ਕਿਹਾ ਸੀ ਚੋਰ
ਕੇਜਰੀਵਾਲ ਨੇ ਕਿਹਾ ਕਿ ਖੁਦ ਵਿਜੇ ਗੋਇਲ ਨੇ ਇਸ ਸੰਬੰਧ 'ਚ ਇਕ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਐੱਮ.ਸੀ.ਡੀ. (ਦਿੱਲੀ ਨਗਰ ਨਿਗਮ) ਚੋਰ ਹੈ। ਉਨ੍ਹਾਂ ਨੇ ਕਿਹਾ ਕਿ ਐੱਮ.ਸੀ.ਡੀ. ਦੇਸ਼ ਦੇ ਉਨ੍ਹਾਂ ਚੁਨਿੰਦਾ ਨਿਗਮਾਂ 'ਚੋਂ ਹੈ, ਜੋ ਸਟਾਫ਼ ਨੂੰ ਤਨਖਾਹ ਨਹੀਂ ਦੇ ਪਾਉਂਦਾ, ਜਦਕਿ ਸਾਡੀ ਸਰਕਾਰ ਨੇ ਨਿਗਮ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਦਿੱਤਾ। ਕੇਜਰੀਵਾਲ ਨੇ ਦੱਸਿਆ ਕਿ ਸਾਊਥ ਐੱਮ.ਸੀ.ਡੀ. 'ਤੇ 1177 ਕਰੋੜ ਦੇ ਪ੍ਰਾਪਰਟੀ ਟੈਕਸ ਦਾ ਬਕਾਇਆ ਹੈ। ਉਸ ਦੀ ਰਿਕਵਰੀ ਕਿਉਂ ਨਹੀਂ ਕੀਤੀ ਜਾਂਦੀ।
ਸਰਕਾਰੀ ਸਕੂਲਾਂ 'ਚ ਸੁਧਾਰ ਹੋਇਆ ਹੈ
ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ 500 ਨਵੇਂ ਸਕੂਲ ਖੋਲ੍ਹੇ ਗਏ ਹਨ। ਸਰਕਾਰੀ ਸਕੂਲਾਂ 'ਚ ਸੁਧਾਰ ਹੋਇਆ ਹੈ ਅਤੇ ਦਿੱਲੀ ਦੇ ਸਕੂਲ ਪਹਿਲਾਂ ਨਾਲੋਂ ਚੰਗੇ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵੀ ਵਧੀ ਹੈ।
ਭਾਰਤ ’ਚ ਹੋਇਆ ਦੁਨੀਆ ਦਾ ਅਨੋਖਾ ਲਿਵਰ ਟਰਾਂਸਪਲਾਂਟ, 14 ਘੰਟੇ ਚੱਲੀ ਮਾਸੂਮ ਦੀ ਸਰਜਰੀ
NEXT STORY