ਨਵੀਂ ਦਿੱਲੀ– ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਅਗਵਾਈ ਵਿਚ ਭਾਜਪਾ ਦੇ ਇਕ ਵਫ਼ਦ ਨੇ ਬੁੱਧਵਾਰ ਚੋਣ ਕਮਿਸ਼ਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਓਡਿਸ਼ਾ ਤੇ ਤੇਲੰਗਾਨਾ ਵਿਚ ਉਪ ਚੋਣਾਂ ’ਚ ਸੂਬਾਈ ਸਰਕਾਰਾਂ ਵਲੋਂ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਦੀ ਸ਼ਿਕਾਇਤ ਕੀਤੀ।
ਓਡੀਸ਼ਾ ਦੀ ਧਾਮਨਗਰ ਅਤੇ ਤੇਲੰਗਾਨਾ ਦੀ ਮੁਨੁਗੋਡੇ ਵਿਧਾਨ ਸਭਾ ਸੀਟਾਂ ਲਈ 3 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਧਰਮਿੰਦਰ ਪ੍ਰਧਾਨ ਭਾਜਪਾ ਦੇ ਸਹਿ-ਮੀਡੀਆ ਇੰਚਾਰਜ ਸੰਜੇ , ਬੁਲਾਰੇ ਸੰਬਿਤ ਪਾਤਰਾ ਅਤੇ ਓਮ ਪਾਠਕ ਨਾਲ ਚੋਣ ਕਮਿਸ਼ਨ ਦੇ ਦਫਤਰ ਗਏ ਅਤੇ ਮਾਡਲ ਕੋਡ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਦੋਵਾਂ ਰਾਜਾਂ ਲਈ ਵਖ-ਵਖ ਮੈਮੋਰੰਡਮ ਸੌਂਪੇ।
ਪਾਤਰਾ ਨੇ ਦੋਸ਼ ਲਾਇਆ ਕਿ ਧਰਮਨਗਰ ਵਿੱਚ ਇੱਕ ਮਹਿਲਾ ਅਧਿਕਾਰੀ ਔਰਤਾਂ ਦੇ ਇੱਕ ਸਵੈ-ਸਹਾਇਤਾ ਸਮੂਹ ਵਿੱਚ ਬੀਜੂ ਜਨਤਾ ਦਲ ਲਈ ਖੁੱਲ੍ਹੇਆਮ ਪੈਸੇ ਵੰਡ ਰਹੀ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਭਾਜਪਾ ਆਗੂਆਂ ਨੇ ਇਸ ਵੀਡੀਓ ਕਲਿੱਪ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਤੇਲੰਗਾਨਾ ਵਿੱਚ ਟੀ. ਆਰ. ਐਸ. ਨਹੀਂ, ਸੂਬਾ ਸਰਕਾਰ ਭਾਜਪਾ ਵਿਰੁੱਧ ਚੋਣ ਲੜ ਰਹੀ ਹੈ।
ਹਨੀਟ੍ਰੈਪ ’ਚ ਫਸਾਏ ਗਏ ਸਨ ਲਿੰਗਾਇਤ ਮਹੰਤ ਬਸਵਲਿੰਗੇਸ਼ਵਰ, ਬਣਾਈਆਂ ਸਨ 4 ਅਸ਼ਲੀਲ ਵੀਡੀਓ
NEXT STORY