ਨਵੀਂ ਦਿੱਲੀ — ਗੁਜਰਾਤ ਵਿਧਾਨਸਭਾ ਚੋਣਾਂ ਲਈ ਕਾਂਗਰਸ ਨੇ 77 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮੀਡੀਆ 'ਚ ਕਾਂਗਰਸ ਦੇ 71 ਉਮੀਦਵਾਰਾਂ ਦੀ ਲਿਸਟ ਜਾਰੀ ਹੋਣ ਦੀਆਂ ਖਬਰਾਂ ਆਈਆਂ ਸਨ, ਜਿਸ ਨੂੰ ਕਾਂਗਰਸ ਨੇ ਖਾਰਜ ਕਰ ਦਿੱਤਾ। ਕਾਂਗਰਸ ਨੇ ਭਾਜਪਾ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਕਾਂਗਰਸ ਦੀ ਫਰਜ਼ੀ ਲਿਸਟ ਜਾਰੀ ਕੀਤੀ।ਗੁਜਰਾਤ ਕਾਂਗਰਸ ਪ੍ਰਧਾਨ ਭਰਤ ਸੋਲੰਕੀ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਸੋਲੰਕੀ ਨੇ ਲਿੱਖਿਆ ਕਿ ਕਾਂਗਰਸ ਦੇ ਉਮੀਦਵਾਰਾਂ ਦੀ ਫਰਜ਼ੀ ਲਿਸਟ ਸੋਸ਼ਲ ਮੀਡੀਆ 'ਤੇ ਚਲਾਈ ਜਾ ਰਹੀ ਹੈ, ਜਿਸ 'ਤੇ ਮੇਰੇ ਹਸਤਾਖਰ ਹਨ। ਇਹ ਬਿਲਕੁਲ ਫਰਜ਼ੀ ਹਨ ਅਤੇ ਅਸੀਂ ਅਜਿਹੀ ਕੋਈ ਲਿਸਟ ਜਾਰੀ ਨਹੀਂ ਕੀਤੀ ਹੈ।
ਆਪਣੇ ਟਵੀਟ 'ਚ ਭਰਤ ਸਿੰਘ ਸੋਲੰਕੀ ਨੇ ਅੱਗੇ ਕਿਹਾ ਕਿ ਉਮੀਦਵਾਰਾਂ ਦੇ ਨਾਮ ਦੀ ਘੋਸ਼ਣਾ ਪੂਰੀ ਤਰ੍ਹਾਂ ਨਾਲ ਕੇਂਦਰੀ ਚੋਣ ਕਮੇਟੀ ਨਾਲ ਜੁੜਿਆ ਮਾਮਲਾ ਹੈ ਅਤੇ ਉਮੀਦਵਾਰਾਂ ਦੀ ਲਿਸਟ ਹਮੇਸ਼ਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਮੁੱਖ ਦਫਤਰ ਤੋਂ ਜਾਰੀ ਕੀਤੀ ਜਾਂਦੀ ਹੈ।
ਮਿੱਡ ਡੇਅ ਮੀਲ 'ਚੋਂ ਨਿਕਲੀ ਮਰੀ ਕਿਰਲੀ, 87 ਵਿਦਿਆਰਥੀ ਬੀਮਾਰ
NEXT STORY