ਨੋਇਡਾ— ਨੋਇੰਡਾ ਐਕਸਟੈਨਸ਼ਨ ਵਿਖੇ ਵੀਰਵਾਰ ਇਕ ਭਾਜਪਾ ਨੇਤਾ ਸਮੇਤ 3 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀਆਂ ਖਬਰਾਂ ਮੁਤਾਬਕ ਮ੍ਰਿਤਕਾਂ ਵਿਚ ਭਾਜਪਾ ਨੇਤਾ ਸ਼ਿਵ ਕੁਮਾਰ ਯਾਦਵ ਅਤੇ ਉਨ੍ਹਾਂ ਦਾ ਗਨਰ ਵੀ ਸ਼ਾਮਲ ਹੈ। ਮ੍ਰਿਤਕ ਆਪਣੀ ਫਾਰਚਿਊਨਰ ਕਾਰ ਰਾਹੀਂ ਕਿਤੇ ਜਾ ਰਹੇ ਸਨ। ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਮਾਮਲਾ ਆਪਸੀ ਰੰਜਿਸ਼ ਦਾ ਹੈ। ਐੱਸ. ਐੱਸ. ਪੀ. ਲਵ ਕੁਮਾਰ ਨੇ ਦੱਸਿਆ ਕਿ ਸ਼ਿਵ ਕੁਮਾਰ ਗਾਜ਼ੀਆਬਾਦ ਦੇ ਕ੍ਰਿਸ਼ਨਾ ਨਗਰ ਖੇਤਰ ਤੋਂ ਭਾਜਪਾ ਦਾ ਮੰਡਲ ਪ੍ਰਧਾਨ ਸੀ। ਮ੍ਰਿਤਕ ਦੇ ਚਾਚਾ ਸਮੇਤ ਉਸ ਦੇ ਪਰਿਵਾਰ ਦੇ 2 ਮੈਂਬਰਾਂ ਨੂੰ ਬੀਤੇ ਸਮੇਂ ਦੌਰਾਨ ਕਤਲ ਕੀਤਾ ਜਾ ਚੁੱਕਾ ਹੈ। ਹੈਬਤਪੁਰ ਪਿੰਡ ਵਿਚ ਹੋਏ ਇਕ ਕਤਲ ਦੇ ਮਾਮਲੇ ਵਿਚ ਖੁਦ ਮ੍ਰਿਤਕ ਸ਼ਿਵ ਕੁਮਾਰ ਜੇਲ ਗਿਆ ਸੀ।
ਨੋਟਬੰਦੀ ਕਾਰਨ ਹੋ ਗਈ ਸੀ ਇਸ ਮਾਂ ਦੀ ਗੋਦ ਸੁੰਨੀ
NEXT STORY