ਨਵੀਂ ਦਿੱਲੀ- ਆਉਣ ਵਾਲੇ 5 ਸਾਲਾਂ 'ਚ 130 ਕਰੋੜ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ 'ਸੰਕਲਪ ਪੱਤਰ' ਦੇ ਪੇਸ਼ ਕੀਤਾ ਹੈ। ਇਸ ਸੰਕਲਪ ਪੱਤਰ ਨੂੰ ਬਣਾਉਣ ਲਈ ਇੱਕ 12 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ, ਜਿਸ ਨੂੰ ਵੱਖ-ਵੱਖ ਵਿਸ਼ੇ ਦਿੱਤੇ ਗਏ। ਇਸ ਸੰਕਲਪ ਪੱਤਰ ਨੂੰ ਤਿਆਰ ਕਰਨ ਲਈ 6 ਕਰੋੜ ਲੋਕਾਂ ਦੀ ਰਾਇ ਵੀ ਲਈ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਅਮਿਤ ਸ਼ਾਹ, ਅਰੁਣ ਜੇਤਲੀ ਅਤੇ ਪੀਯੂਸ਼ ਗੋਇਲ ਸਮੇਤ ਕਈ ਮੰਤਰੀ ਪਹੁੰਚੇ।
ਗ੍ਰਹਿ ਮੰਤਰੀ ਅਤੇ ਪਾਰਟੀ ਦੀ ਸੰਕਲਪ ਪੱਤਰ ਕਮੇਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੇ 'ਮਨ ਕੀ ਬਾਤ' ਇਸ ਸੰਕਲਪ ਪੱਤਰ 'ਚ ਰੱਖੀ ਗਈ ਹੈ, ਜਿੱਥੇ ਜ਼ਰੂਰੀ ਹੋਇਆ ਹੈ ਉੱਥੇ ਸਟ੍ਰਕਚਰਲ ਬਦਲਾਅ ਕਰਨ 'ਚ ਵੀ ਅਸੀਂ ਕੋਈ ਸੰਕੋਚ ਨਹੀਂ ਕੀਤਾ ਹੈ। ਸਾਡੀ ਸਰਕਾਰ ਨੇ ਜਨਤਾ ਦੀ ਹਿੱਸੇਦਾਰੀ ਨੂੰ ਸੰਕਲਪ ਪੱਤਰ ਦਾ ਅਹਿਮ ਹਿੱਸਾ ਮੰਨਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਸੰਕਲਪ ਪੱਤਰ ਦੀਆਂ ਉਪਲੱਬਧੀਆਂ ਨੂੰ ਆਧਾਰ ਮੰਨ ਕੇ ਤਿਆਰ ਕੀਤਾ ਗਿਆ ਹੈ। ਜਦੋਂ ਵੀ ਚੋਣਾਂ ਹੁੰਦੀਆਂ ਹਨ, ਹਰ ਰਾਜਨੀਤਿਕ ਪਾਰਟੀਆਂ ਆਪਣੇ ਮੈਨੀਫੈਸਟੋ ਜਾਰੀ ਕਰਦੀਆਂ ਹਨ।
ਭਾਜਪਾ ਨੇ ਆਪਣਾ 'ਸੰਕਲਪ ਪੱਤਰ' 'ਚ ਕੀਤੇ ਇਹ ਵੱਡੇ ਐਲਾਨ-
-60 ਸਾਲ ਬਾਅਦ ਕਿਸਾਨਾਂ ਨੂੰ ਪੈਨਸ਼ਨ ਦੀ ਸਹੂਲਤ
-2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ।
-ਛੋਟੇ ਦੁਕਾਨਦਾਰਾਂ ਨੂੰ ਵੀ ਪੈਨਸ਼ਨ ਦੀ ਸਹੂਲਤ
-25 ਲੱਖ ਕਰੋੜ ਪੇਂਡੂ ਇਲਾਕਿਆਂ 'ਤੇ ਖਰਚ ਹੋਣਗੇ।
-ਰਾਸ਼ਟਰੀ ਵਪਾਰ ਕਮਿਸ਼ਨ
-ਰਾਮ ਮੰਦਰ 'ਤੇਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਾਂਗੇ
-ਦੋਸਤੀਪੂਰਨ ਮਾਹੌਲ 'ਚ ਰਾਮ ਮੰਦਰ ਬਣਾਵਾਂਗੇ
-ਕਿਸਾਨ ਕ੍ਰੇਡਿਟ ਕਾਰਡ 'ਤੇ ਇਕ ਲੱਖ ਦਾ ਲੋਨ 'ਤੇ ਵਿਆਜ਼ ਨਹੀਂ
-ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ।
-ਰਾਸ਼ਟਰੀ ਵਪਾਰ ਕਮਿਸ਼ਨ ਦਾ ਗਠਨ ਹੋਵੇਗਾ
-ਕਾਰੋਬੀਆਂ ਲਈ ਇਕ ਕਮਿਸ਼ਨ ਬਣਾਉਣ ਦਾ ਐਲਾਨ
-ਰਾਮ ਮੰਦਰ ਦੇ ਨਿਰਮਾਣ ਲਈ ਹਰ ਸੰਭਵ ਕੋਸ਼ਿਸ਼
-2022 ਤੱਕ ਨਵੇਂ ਭਾਰਤ ਦਾ ਨਿਰਮਾਣ ਕਰਾਂਗੇ
-ਕਿਸਾਨ ਕ੍ਰੇਡਿਟ ਕਾਰਡ 'ਤੇ ਇਕ ਲੱਖ ਦਾ ਲੋਨ 'ਤੇ 5 ਸਾਲ ਲਈ ਵਿਆਜ਼ ਜ਼ੀਰੋ
-ਸਾਰੀਆਂ ਸਿੰਚਾਈ ਯੋਜਨਾਵਾਂ ਪੂਰੀਆਂ ਹੋਣਗੀਆਂ
-ਲੈਂਡ ਰਿਕਾਰਡ ਨੂੰ ਡਿਜ਼ੀਟਲ ਕਰਾਂਗੇ
-ਮੈਨੇਜਮੈਂਟ ਸਕੂਲਾਂ 'ਚ ਸੀਟਾਂ ਵਧਾਵਾਂਗੇ
-ਲਾਅ ਕਾਲਜਾਂ 'ਚ ਸੀਟ ਵਧਾਉਣ ਦੀ ਦਿਸ਼ਾ 'ਚ ਕੰਮ
-ਹਰ ਪਰਿਵਾਰ ਨੂੰ ਪੱਕੇ ਮਕਾਨ ਦੀ ਸਹੂਲਤ
-ਦੇਸ਼ ਦੇ ਸਾਰੇ ਘਰਾਂ 'ਚ ਬਿਜਲੀ ਪਹੁੰਚਾਵਾਂਗੇ
-ਦੇਸ਼ ਦੇ ਸਾਰੇ ਘਰਾਂ 'ਚ ਟਾਇਲਟ ਅਤੇ ਪੀਣ ਦਾ ਪਾਣੀ
-ਐੱਨ.ਐੱਚ. ਦੀ ਲੰਬਾਈ ਦੁੱਗਣੀ ਹੋਵੇਗੀ
-ਕੂੜਾ ਸੰਗ੍ਰਹਿਣ ਦੀ ਦਿਸ਼ਾ 'ਚ ਕੰਮ ਕਰਾਂਗੇ
-1.5 ਲੱਖ ਹੈਲਥ ਡਵੈਲਪਮੈਂਟ ਖੋਲ੍ਹੇ ਜਾਣਗੇ
-ਪੂਰੇ ਦੇਸ਼ 'ਚ ਇਕੱਠੀਆਂ ਲੋਕ ਸਭਾ ਅਤੇ ਰਾਜਾਂ ਦੀਆਂ ਚੋਣਾਂ, ਇਸ ਲਈ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ
-ਯੂਨੀਫਾਰਮ ਸਿਵਲ ਕੋਰਡ ਨੂੰ ਲਾਗੂ ਕਰਾਂਗੇ।
-ਧਾਰਾ 35A ਹਟਾਉਣ ਦੀ ਕੋਸ਼ਿਸ਼ ਕਰਾਂਗੇ।
-ਆਯੁਸ਼ਮਾਨ ਭਾਰਤ ਦੇ 1.5 ਲੱਖ ਹੈਲਥ ਅਤੇ ਵੇਅਰਨੈਸ ਸੈਂਟਕ ਖੋਲੇ ਜਾਣਗੇ।
-ਐਕਸੀਲੈਂਟ ਇੰਜੀਨੀਅਰਿੰਗ ਕਾਲਜਾਂ 'ਚ ਸੀਟਾਂ ਦੀ ਗਿਣਤੀ ਵਧਾਵਾਂਗੇ।
-ਅਜ਼ਾਦੀ ਦੇ 75 ਸਾਲ ਪੂਰੇ ਹੋਣ ਤੱਕ 75 ਕਦਮ ਤੈਅ ਕੀਤੇ ਹਨ। ਪੀ. ਐੱਮ. ਖੇਤੀ ਸਿੰਚਾਈ ਯੋਜਨਾ ਤਹਿਤ ਸਾਰੀਆਂ ਸਿੰਚਾਈ ਯੋਜਨਾਵਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ।
-1 ਤੋਂ 5 ਸਾਲਾਂ ਤੱਕ ਲਈ ਜ਼ੀਰੋ ਵਿਆਜ ਦਰ 'ਤੇ ਇੱਕ ਲੱਖ ਰੁਪਏ ਦਾ ਕਰਜ਼ਾ ਦੇਵਾਂਗੇ।
-ਖੇਤਰੀ ਅਸਤੁੰਲਨ ਖਤਮ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੇ।
-ਅੱਤਵਾਦ ਦੇ ਖਿਲਾਫ ਜ਼ੀਰੋ ਟਾਲਰੈਂਸ ਦੀ ਨੀਤੀ ਸੀ, ਹੈ ਅਤੇ ਰਹੇਗੀ।
-ਸਿਟੀਜ਼ਨ ਅਮੈਂਡਮੈਂਟ ਬਿਲ ਨੂੰ ਸੰਸਦ ਦੇ ਦੋਵਾਂ ਸਦਨਾਂ 'ਚ ਪਾਸ ਕਰਵਾਗੇ ਅਤੇ ਉਸ ਨੂੰ ਲਾਗੂ ਕਰਾਵਾਂਗੇ। ਕਿਸੇ ਵੀ ਸੂਬੇ ਦੇ ਲੋਕਾਂ ਦੀ ਪਹਿਚਾਣ 'ਤੇ ਕੋਈ ਅਸਰ ਨਹੀਂ ਪਵੇਗਾ। ਦੇਸ਼ ਦੀ ਸੁਰੱਖਿਆ 'ਤੇ ਸਮਝੌਤਾ ਨਹੀਂ ਕਰਾਂਗੇ।
ਸੁਪਰੀਮ ਕੋਰਟ ਦਾ 'ਟਿਕ ਟਾਕ' ਐਪ ਮਾਮਲੇ 'ਚ ਤੁਰੰਤ ਸੁਣਵਾਈ ਤੋਂ ਇਨਕਾਰ
NEXT STORY