ਬਲੀਆ - ਭਾਰਤ ਵਿੱਚ ਕੋਰੋਨਾ ਨੇ ਤਬਾਹੀ ਮਚਾ ਰੱਖੀ ਹੈ। ਪਿੰਡ ਤੋਂ ਲੈ ਕੇ ਸ਼ਹਿਰ ਤੱਕ ਲੋਕ ਇਸ ਦੀ ਤ੍ਰਾਸਦੀ ਝੱਲ ਰਹੇ ਹਨ। ਹਸਪਤਾਲ ਵਿੱਚ ਡਾਕਟਰ ਵੀ ਪ੍ਰੇਸ਼ਾਨ ਹਨ ਕਿ ਆਖਿਰ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ। ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਇੱਕ ਬੀਜੇਪੀ ਵਿਧਾਇਕ ਕੋਰੋਨਾ ਤੋਂ ਬਚਣ ਲਈ ਗਊ ਮੂਤਰ ਦਾ ਇੱਕ ਨੁਸਖਾ ਦੱਸ ਰਹੇ ਹਨ।
ਦਰਅਸਲ, ਉੱਤਰ ਪ੍ਰਦੇਸ਼ ਦੇ ਬਲੀਆ ਸਥਿਤ ਬੈਰੀਆ ਵਿਧਾਨਸਭਾ ਤੋਂ ਬੀਜੇਪੀ ਵਿਧਾਇਕ ਸੁਰੇਂਦਰ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਖੁਦ ਹੀ ਡਾਕਟਰ ਬਣ ਗਏ ਹਨ ਅਤੇ ਕੋਰੋਨਾ ਤੋਂ ਬਚਾਅ ਦਾ ਅਜੀਬੋ-ਗਰੀਬ ਨੁਸਖਾ ਦੱਸ ਰਹੇ ਹਨ।
ਇਹ ਵੀ ਪੜ੍ਹੋ- ਕਰਨਾਟਕ 'ਚ ਸਖ਼ਤ ਸ਼ਰਤਾਂ ਨਾਲ 10 ਮਈ ਤੋਂ 2 ਹਫਤਿਆਂ ਦਾ ਲਾਕਡਾਊਨ
ਬੀਜੇਪੀ ਵਿਧਾਇਕ ਨੇ ਗਊ ਮੂਤਰ ਪੀਂਦੇ ਹੋਏ ਆਪਣਾ ਵੀਡੀਓ ਵਾਇਰਲ ਕੀਤਾ ਹੈ, ਇਸ ਵਿੱਚ ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਗਊ ਮੂਤਰ ਦਾ ਸੇਵਨ ਜ਼ਰੂਰ ਕਰੋ। ਵਿਧਾਇਕ ਸੁਰੇਂਦਰ ਸਿੰਘ ਦਾ ਦਾਅਵਾ ਹੈ ਕਿ ਗਊ ਮੂਤਰ ਨਾਲ ਕੋਰੋਨਾ 'ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਵਿੱਚ 18 ਘੰਟੇ ਕੰਮ ਕਰਕੇ ਵੀ ਉਨ੍ਹਾਂ ਦੇ ਤੰਦਰੁਸਤ ਰਹਿਣ ਦਾ ਰਾਜ ਗਊ ਮੂਤਰ ਹੀ ਹੈ।
ਇਹ ਵੀ ਪੜ੍ਹੋ- ਕੋਰੋਨਾ ਪੀੜਤਾਂ ਨੂੰ ਹੋ ਰਹੀ ਇਹ ਜਾਨਲੇਵਾ ਬੀਮਾਰੀ, 20 ਲੋਕਾਂ ਦੀ ਗਈ ਅੱਖਾਂ ਦੀ ਰੌਸ਼ਨੀ, 10 ਦੀ ਮੌਤ
ਬੀਜੇਪੀ ਵਿਧਾਇਕ ਨੇ ਇੱਥੇ ਤੱਕ ਕਿਹਾ ਕਿ ਵਿਗਿਆਨ ਮੰਨੇ ਜਾਂ ਨਾ ਮੰਨੇ ਉਹ ਗਊ ਮੂਤਰ 'ਤੇ ਪੂਰਾ ਭਰੋਸਾ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗਊ ਮੂਤਰ ਨੂੰ ਕਿਵੇਂ ਪੀਣਾ ਹੈ। ਉਨ੍ਹਾਂ ਦੇ ਅਨੁਸਾਰ ਸਵੇਰੇ ਖਾਲੀ ਢਿੱਡ ਇੱਕ ਗਲਾਸ ਪਾਣੀ ਵਿੱਚ ਦੋ ਤੋਂ ਤਿੰਨ ਢੱਕਣ ਗਊ ਮੂਤਰ ਪਾ ਕੇ ਉਸ ਨੂੰ ਪੀ ਲੈਣਾ ਹੈ ਅਤੇ ਇਸ ਦੇ ਅੱਧੇ ਘੰਟੇ ਬਾਅਦ ਹੀ ਕੁੱਝ ਖਾਣਾ-ਪੀਣਾ ਹੈ।
ਵਿਧਾਇਕ ਨੇ ਇਹ ਵੀ ਕਿਹਾ ਕਿ ਭਾਵੇਂ ਪਤੰਜਲੀ ਦੇ ਗਊ ਮੂਤਰ ਦਾ ਸੇਵਨ ਕਰੋ ਭਾਵੇਂ ਸਿੱਧੇ ਗਊ ਮੂਤਰ ਦਾ ਹੀ ਸੇਵਨ ਕਰੋ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹੋਰ ਨੁਸਖਾ ਦੱਸਿਆ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਹਲਦੀ ਨੂੰ ਭੁੰਨ੍ਹ ਕੇ ਉਸਦੇ ਸੇਵਨ ਨਾਲ ਕਾਫ਼ੀ ਫਾਇਦਾ ਹੋਵੇਗਾ ਅਤੇ ਬੀਮਾਰੀਆਂ ਦੂਰ ਰਹਿਣਗੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਹਾਲਾਤ ਹੁਣ ਕਾਬੂ 'ਚ, ਦਿੱਲੀ 'ਚ ਆਕਸੀਜਨ ਦੀ ਕਮੀ ਨਾਲ ਨਾ ਜਾਵੇ ਇੱਕ ਵੀ ਜਾਨ: ਕੇਜਰੀਵਾਲ
NEXT STORY