ਉੱਜੈਨ— ਪਟਾਕਿਆਂ 'ਤੇ ਸੁਪਰੀਮ ਕੋਰਟ ਦੇ ਆਦੇਸ਼ ਵਿਰੁੱਧ ਭਾਜਪਾ ਸੰਸਦ ਮੈਂਬਰ ਚਿੰਤਾਮਣੀ ਮਾਲਵੀਯ ਨੇ ਵਿਵਾਦਪੂਰਨ ਟਵੀਟ ਕੀਤਾ ਹੈ। ਮੱਧ ਪ੍ਰਦੇਸ਼ ਦੇ ਉੱਜੈਨ ਤੋਂ ਭਾਜਪਾ ਸੰਸਦ ਮੈਂਬਰ ਚਿੰਤਾਮਣੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਟਵੀਟ ਕੀਤਾ ਹੈ, ''ਮੈਂ ਆਪਣੀ ਦੀਵਾਲੀ ਰਿਵਾਇਤੀ ਢੰਗ ਨਾਲ ਮਨਾਵਾਂਗਾ ਅਤੇ ਰਾਤ 10 ਵਜੇ ਤੋਂ ਬਾਅਦ ਵੀ ਪਟਾਕੇ ਚਲਾਵਾਂਗਾ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਪਰੰਪਰਾ ਵਿਚ ਉਹ ਕਿਸੇ ਦੀ ਵੀ ਦਖਲ ਅੰਦਾਜੀ ਬਰਦਾਸ਼ਤ ਨਹੀਂ ਕਰਨਗੇ, ਇਸ ਲਈ ਉਨ੍ਹਾਂ ਨੂੰ ਜੇਲ ਵੀ ਜਾਣਾ ਪਵੇਗਾ ਤਾਂ ਉਹ ਖੁਸ਼ੀ-ਖੁਸ਼ੀ ਜਾਣਗੇ।''

ਸੰਸਦ ਮੈਂਬਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਸਾਡੀਆਂ ਧਾਰਮਿਕ ਪਰੰਪਰਾਵਾਂ ਅਤੇ ਤਿਉਹਾਰ ਹਿੰਦੂ ਕਲੰਡਰ ਮੁਤਾਬਕ ਹੁੰਦੇ ਹਨ। ਮੈਂ ਦੀਵਾਲੀ 'ਤੇ ਉਦੋਂ ਹੀ ਪਟਾਕੇ ਚਲਾਵਾਂਗ, ਜਦੋਂ ਪੂਜਾ ਖਤਮ ਕਰ ਲਵਾਂਗਾ। ਉਨ੍ਹਾਂ ਕਿਹਾ ਕਿ ਤਿਉਹਾਰਾਂ ਨੂੰ ਅਸੀਂ ਸਮੇਂ ਸੀਮਾ ਵਿਚ ਨਹੀਂ ਬੰਨ੍ਹ ਸਕਦੇ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਮੰਗਲਵਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਦੀਵਾਲੀ ਦੇ ਦਿਨ ਪਟਾਕੇ ਚਲਾਉਣ ਲਈ ਰਾਤ ਦੇ 8 ਵਜੇ ਤੋਂ 10 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ।
ਰਾਜਸਥਾਨ: CBI ਡਾਇਰੈਕਟਰ ਨੂੰ ਹਟਾਉਣ ਦੀ ਤਾਰ ਰਾਫੇਲ ਡੀਲ ਨਾਲ ਜੁੜੀ, ਰਾਹੁਲ ਗਾਂਧੀ
NEXT STORY