ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸ਼ਰਦ ਤ੍ਰਿਪਾਠੀ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਰਾਕੇਸ਼ ਸਿੰਘ 'ਤੇ ਬੂਟਾਂ ਦੀ ਬਾਰਿਸ਼ ਕਰ ਦਿੱਤੀ। ਮਾਮਲਾ ਸੰਤ ਕਬੀਰ ਨਗਰ ਦਾ ਹੈ ਜਿਥੇ ਕਿਸੇ ਬੈਠਕ ਦੌਰਾਨ ਭਾਜਪਾ ਵਿਧਾਇਕ ਤੇ ਬੀਜੇਪੀ ਸੰਸਦ ਮੈਂਬਰ ਸ਼ਰਦ ਤ੍ਰਿਪਾਠੀ ਵਿਚਾਲੇ ਬਹਿਸ ਸ਼ੁਰੂ ਹੋਈ ਪਰ ਦੇਖਦੇ-ਦੇਖਦੇ ਇਹ ਬਹਿਸ ਲੜਾਈ 'ਚ ਤਬਦੀਲ ਹੋ ਗਈ।
ਵਿਧਾਇਕ ਤੇ ਸੰਸਦ ਕਿਸੇ ਮੁੱਦਿਆਂ ਨੂੰ ਲੈ ਕੇ ਆਪਸ 'ਚ ਭਿੱੜ ਗਏ। ਇਸੇ ਦੌਰਾਨ ਬੀਜੇਪੀ ਸੰਸਦ ਮੈਂਬਰ ਸ਼ਰਦ ਤ੍ਰਿਪਾਠੀ ਨੇ ਆਪਣੇ ਪੈਰ ਚੋਂ ਬੂਟ ਕੱਢਿਆ ਤੇ ਵਿਧਾਇਕ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪਹਿਲਾਂ ਵਿਧਾਇਕ ਨੇ 10-15 ਬੂਟ ਖਾਦੇ ਤੇ ਉਸ ਤੋਂ ਬਾਅਦ ਜਵਾਬ ਦਿੰਦੇ ਹੋਏ ਸੰਸਦ ਮੈਂਬਰ ਸ਼ਰਦ ਤ੍ਰਿਪਾਠੀ 'ਤੇ ਥੱਪੜ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਮਾਮਲਾ ਵਧਦਾ ਦੇਖ ਉਥੇ ਮੌਜੂਦ ਲੋਕਾਂ ਵਿਚਾਲੇ ਬਚਾਅ ਲਈ ਅੱਗੇ ਆਏ ਤੇ ਇਕ ਪੁਲਸ ਅਫਸਰ ਨੇ ਸੰਸਦ ਤੇ ਵਿਧਾਇਕ ਨੂੰ ਵੱਖ ਕੀਤਾ।
ਇਸ ਘਟਨਾ ਦਾ ਵੀਡੀਓ ਉਥੇ ਮੌਜੂਦ ਕਿਸੇ ਸਖਸ ਨੇ ਬਣਾ ਲਿਆ। ਜਦੋਂ ਝਗੜਾ ਹੋ ਰਿਹਾ ਸੀ ਉਦੋਂ ਸੰਤ ਕਬੀਰ ਨਗਰ ਦੇ ਕਲੈਕਟਰ ਵੀ ਉਥੇ ਮੌਜੂਦ ਸਨ। ਨਾਲ ਹੀ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਤੇ ਜਨ ਪ੍ਰਤੀਨਿਧੀ ਨੂੰ ਇਸ ਬੈਠਕ 'ਚ ਸ਼ਾਮਲ ਸਨ। ਦੋਹਾਂ ਬੀਜੇਪੀ ਨੇਤਾਵਾਂ ਵਿਚਾਲੇ ਕਿਸੇ ਪ੍ਰੋਜੈਕਟ ਦੀ ਨੀਂਹ 'ਤੇ ਨਾਂ ਲਿੱਖਣ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਜੋ ਬਾਅਦ 'ਚ ਕੁੱਟਮਾਰ 'ਚ ਬਦਲ ਗਈ।
ਪਾਕਿ ਨੇ ਲਗਾਤਾਰ 4 ਘੰਟੇ ਕੀਤੀ ਗੋਲੀਬਾਰੀ, ਸਕੂਲ 'ਚ ਕਈ ਘੰਟੇ ਫਸੇ ਰਹੇ ਬੱਚੇ
NEXT STORY