ਹੈਦਰਾਬਾਦ- ਕਾਲਜ ਅਤੇ ਯੂਨੀਵਰਸਿਟੀਆਂ ਵਿਚ ਰੈਂਗਿੰਗ ਦੇ ਮਾਮਲੇ ਆਮ ਹੀ ਸਾਹਮਣੇ ਆਉਂਦੇ ਰਹਿੰਦੇ ਹਨ। ਤੇਲੰਗਾਨਾ 'ਚ ਇਕ ਇੰਜੀਨੀਅਰਿੰਗ ਦੇ ਵਿਦਿਆਰਥੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਭਾਜਪਾ ਪ੍ਰਧਾਨ ਬੰਦੀ ਸੰਜੇ ਕੁਮਾਰ ਦੇ ਪੁੱਤਰ ਖ਼ਿਲਾਫ ਇਕ ਵਿਦਿਆਰਥੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਇਹ ਮਾਮਲਾ ਮਹਿੰਦਰਾ ਯੂਨੀਵਰਸਿਟੀ ਦਾ ਹੈ। ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਵਿਦਿਆਰਥੀ ਨਾਲ ਦੋ ਲੋਕਾਂ ਨੇ ਕੁੱਟਮਾਰ ਕੀਤੀ ਗਈ।
ਕੁਮਾਰ ਦੇ ਪੁੱਤਰ 'ਤੇ ਦੋਸ਼ ਹੈ ਕਿ ਉਸ ਨੇ ਇੰਜੀਨੀਅਰ ਵਿਦਿਆਰਥੀ ਨਾਲ ਮਹਿੰਦਰਾ ਯੂਨੀਵਰਸਿਟੀ ਦੇ ਕੰਪਲੈਕਸ ਵਿਚ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਨੇ ਇਹ ਦੋਸ਼ ਲਾ ਕੇ ਕੁੱਟਿਆ ਸੀ ਕਿ ਉਸ ਨੇ ਦੋਸਤ ਦੀ ਭੈਣ ਨਾਲ ਮਾੜਾ ਵਤੀਰਾ ਕੀਤਾ ਹੈ। ਇਸ ਨੂੰ ਲੈ ਕੇ ਭਾਜਪਾ ਪ੍ਰਧਾਨ ਦੇ ਪੁੱਤਰ ਨੇ ਵਿਦਿਆਰਥੀ ਨੂੰ ਥੱਪੜ ਮਾਰੇ ਸਨ। ਇਸ ਮਾਮਲੇ ਨੂੰ ਲੈ ਕੇ ਸੰਸਥਾ ਦੀ ਅਨੁਸ਼ਾਸਨੀ ਕਮੇਟੀ ਦੇ ਮੁਖੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਕਿ ਯੂਨੀਵਰਸਿਟੀ ਦੀ ਅਨੁਸ਼ਾਸਨੀ ਕਮੇਟੀ ਚੀਫ਼ ਦੀ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਭਾਜਪਾ ਪ੍ਰਦੇਸ਼ ਪ੍ਰਧਾਨ ਬੰਦੀ ਸੰਜੇ ਕੁਮਾਰ ਦੇ ਪੁੱਤਰ ਖਿਲਾਫ਼ ਡੁੰਡੀਗਲ ਪੁਲਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਸੀ। ਉਥੇ ਹੀ ਫਿਲਮ ਡਾਇਰੈਕਟਰ ਰਾਮਗੋਪਾਲ ਵਰਮਾ ਨੇ ਇਸ ਮਾਮਲੇ ਵਿਚ ਟਵੀਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਾ ਕਿ ਇਰਾਕ ਦੇ ਤਾਨਾਸ਼ਾਹ ਸੱਦਾਮ ਹੁਸੈਨ ਦੇ ਪੁੱਤਰਾਂ ਉਦੈ ਹੁਸੈਨ ਦੇ ਦਿਨ ਖ਼ਤਮ ਹੋ ਗਏ ਅਤੇ ਹੁਣ ਉਨ੍ਹਾਂ ਦਾ ਪੁਨਰ ਜਨਮ ਹੋਇਆ ਹੈ।
ਗੁਜਰਾਤ 'ਚ 9 ਸਾਲਾ ਬੱਚੀ ਨਾਲ ਜਬਰ ਜ਼ਿਨਾਹ, ਫਿਰ ਕਰ ਦਿੱਤਾ ਕਤਲ
NEXT STORY