ਰੋਹਤਕ- ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਮੈਨੀਫੈਸਟੋ ਜਾਰੀ ਕੀਤਾ। ਭਾਜਪਾ ਦੀ ਸਰਕਾਰ ਜੇਕਰ ਹਰਿਆਣਾ ਵਿਚ ਆਉਂਦੀ ਹੈ ਤਾਂ ਉਹ ਹਰ ਮਹੀਨੇ ਔਰਤਾਂ ਨੂੰ 'ਲਾਡੋ ਲਕਸ਼ਮੀ ਯੋਜਨਾ' ਤਹਿਤ 2100 ਰੁਪਏ ਦੇਵੇਗੀ। ਇਸ ਤੋਂ ਇਲਾਵਾ 'ਹਰ ਘਰ ਗ੍ਰਹਿਣੀ' ਯੋਜਨਾ ਤਹਿਤ 500 ਰੁਪਏ ਦਾ ਗੈਸ ਸਿਲੰਡਰ ਮਿਲੇਗਾ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪ੍ਰਦੇਸ਼ ਇੰਚਾਰਜ ਸਤੀਸ਼ ਪੂਨੀਆ, ਪ੍ਰਦੇਸ਼ ਪ੍ਰਧਾਨ ਮੋਹਨ ਲਾਲ ਬੜੌਲੀ ਅਤੇ ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਧਨਧੜ ਮੌਜੂਦ ਰਹੇ। ਦੱਸ ਦੇਈਏ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਂ ਲਈ ਇਕ ਪੜਾਅ ਵਿਚ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 2000 ਰੁਪਏ, ਮਿਲ ਗਈ ਗਾਰੰਟੀ
ਜਾਣੋ ਭਾਜਪਾ ਦੇ ਮੈਨੀਫੈਸਟੋ 'ਚ ਕੀ ਕੁਝ
1. ਲਾਡੋ ਲਕਸ਼ਮੀ ਯੋਜਨਾ ਅਧੀਨ ਸਾਰੀਆਂ ਔਰਤਾਂ ਨੂੰ 2,100 ਰੁਪਏ ਪ੍ਰਤੀ ਮਹੀਨਾ
2. IMT ਖਰਖੋਟਾ ਦੀ ਤਰਜ਼ 'ਤੇ 10 ਉਦਯੋਗਿਕ ਸ਼ਹਿਰਾਂ ਦਾ ਨਿਰਮਾਣ। ਪ੍ਰਤੀ ਸ਼ਹਿਰ 50,000 ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਉੱਦਮੀਆਂ ਨੂੰ ਵਿਸ਼ੇਸ਼ ਪ੍ਰੋਤਸਾਹਨ
3. ਚਿਰਾਯੂ-ਆਯੁਸ਼ਮਾਨ ਯੋਜਨਾ ਦੇ ਤਹਿਤ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਅਤੇ ਪਰਿਵਾਰ ਦੇ 70 ਸਾਲ ਤੋਂ ਵੱਧ ਉਮਰ ਦੇ ਹਰੇਕ ਬਜ਼ੁਰਗ ਵਿਅਕਤੀ ਨੂੰ 5 ਲੱਖ ਰੁਪਏ ਤੱਕ ਮੁਫਤ ਇਲਾਜ ਦੀ ਸਹੂਲਤ।
4. ਘੱਟੋ-ਘੱਟ ਸਮਰਥਨ ਮੁੱਲ (MSP) 'ਤੇ 24 ਫਸਲਾਂ ਦੀ ਖਰੀਦ।
5. 2 ਲੱਖ ਨੌਜਵਾਨਾਂ ਨੂੰ 'ਬਿਨਾਂ ਕਿਸੇ ਪਰਚੀ ਤੋਂ ਬਿਨਾਂ ਕਿਸੇ ਖਰਚੇ' ਦੇ ਸਰਕਾਰੀ ਨੌਕਰੀਆਂ ਦੀ ਗਾਰੰਟੀ।
6. 5 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਹੋਰ ਮੌਕੇ ਅਤੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰੋਤਸਾਹਨ ਯੋਜਨਾ ਤੋਂ ਮਹੀਨਾਵਾਰ ਵਜ਼ੀਫ਼ਾ।
7. ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ 5 ਲੱਖ ਘਰ
8. ਸਰਕਾਰੀ ਹਸਪਤਾਲਾਂ ਵਿਚ ਡਾਇਲਸਿਸ ਅਤੇ ਸਾਰੇ ਹਸਪਤਾਲਾਂ 'ਚ ਜਾਂਚ ਮੁਫ਼ਤ।
9. ਹਰ ਜ਼ਿਲ੍ਹੇ ਵਿਚ ਓਲੰਪਿਕ ਖੇਡਾਂ ਦੀ ਨਰਸਰੀ
10. ਹਰ ਘਰ ਗ੍ਰਹਿਣੀ ਯੋਜਨਾ ਤਹਿਤ 500 ਰੁਪਏ ਦਾ ਸਿਲੰਡਰ
11. ਅਵਲ ਬਾਲਿਕਾ ਯੋਜਨਾ ਤਹਿਤ ਪੇਂਡੂ ਖੇਤਰ 'ਚ ਕਾਲਜ ਜਾਣ ਵਾਲੇ ਹਰ ਵਿਦਿਆਰਥੀ ਨੂੰ ਇਕ ਸਕੂਟਰ ਦਿੱਤਾ ਜਾਵੇਗਾ।
12. ਹਰ ਹਰਿਆਣਵੀ ਅਗਨੀਵੀਰ ਨੂੰ ਸਰਕਾਰੀ ਨੌਕਰੀ ਦੀ ਗਰੰਟੀ
13. ਭਾਰਤ ਸਰਕਾਰ ਦੇ ਸਹਿਯੋਗ ਨਾਲ KMP ਦੇ ਆਰਬਿਟਲ ਰੇਲ ਕਾਰੀਡੋਰ ਦਾ ਨਿਰਮਾਣ ਅਤੇ ਨਵੀਂ ਵੰਦੇ ਭਾਰਤ ਟਰੇਨਾਂ ਦੀ ਸ਼ੁਰੂਆਤ।
14. ਭਾਰਤ ਸਰਕਾਰ ਦੇ ਸਹਿਯੋਗ ਨਾਲ ਫਰੀਦਾਬਾਦ ਅਤੇ ਗੁਰੂਗ੍ਰਾਮ ਵਿਚਕਾਰ ਵੱਖ-ਵੱਖ ਤੇਜ਼ ਰੇਲ ਸੇਵਾਵਾਂ ਅਤੇ ਇੰਟਰਸਿਟੀ ਐਕਸਪ੍ਰੈਸ ਮੈਟਰੋ ਸੇਵਾ ਦੀ ਸ਼ੁਰੂਆਤ।
15. ਛੋਟੀਆਂ ਪਛੜੀਆਂ ਜਾਤੀਆਂ ਲਈ ਲੋੜੀਂਦੇ ਬਜਟ ਵਾਲੇ ਵੱਖਰੇ ਭਲਾਈ ਬੋਰਡ
16. ਡੀਏ ਅਤੇ ਪੈਨਸ਼ਨਾਂ ਨੂੰ ਜੋੜਨ ਵਾਲੇ ਵਿਗਿਆਨਕ ਫਾਰਮੂਲੇ ਦੇ ਅਧਾਰ ਤੇ ਸਾਰੀਆਂ ਸਮਾਜਿਕ ਮਾਸਿਕ ਪੈਨਸ਼ਨਾਂ 'ਚ ਵਾਧਾ
17. ਭਾਰਤ ਦੇ ਕਿਸੇ ਵੀ ਸਰਕਾਰੀ ਕਾਲਜ ਤੋਂ ਦਵਾਈ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਰਿਆਣਾ ਦੇ ਓ. ਬੀ. ਸੀ ਅਤੇ ਐਸ.ਸੀ ਜਾਤੀਆਂ ਦੇ ਵਿਦਿਆਰਥੀਆਂ ਨੂੰ ਪੂਰੀ ਸਕਾਲਰਸ਼ਿਪ।
18. ਹਰਿਆਣਾ ਰਾਜ ਸਰਕਾਰ ਮੁਦਰਾ ਯੋਜਨਾ ਤੋਂ ਇਲਾਵਾ ਸਾਰੇ ਓ. ਬੀ. ਸੀ ਸ਼੍ਰੇਣੀ ਦੇ ਉੱਦਮੀਆਂ ਲਈ 25 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਗਰੰਟੀ ਦੇਵੇਗੀ।
19. ਹਰਿਆਣਾ ਨੂੰ ਗਲੋਬਲ ਸਿੱਖਿਆ ਦਾ ਕੇਂਦਰ ਬਣਾ ਕੇ ਆਧੁਨਿਕ ਹੁਨਰ ਦੀ ਸਿਖਲਾਈ ਪ੍ਰਦਾਨ ਕਰੇਗਾ।
20. ਦੱਖਣੀ ਹਰਿਆਣਾ 'ਚ ਇਕ ਅੰਤਰਰਾਸ਼ਟਰੀ ਪੱਧਰ ਦਾ ਅਰਾਵਲੀ ਜੰਗਲ ਸਫਾਰੀ ਪਾਰਕ
ਇਹ ਵੀ ਪੜ੍ਹੋ- 18 ਘੰਟਿਆਂ ਮਗਰੋਂ ਜਿੱਤ ਗਈ ਜ਼ਿੰਦਗੀ, ਬੋਰਵੈੱਲ 'ਚੋਂ ਬਚਾਈ ਗਈ ਮਾਸੂਮ ਬੱਚੀ
ਮੈਨੀਫੈਸਟੋ ਜਾਰੀ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਸਰਕਾਰ ਨੇ 5 ਸਾਲ ਪਹਿਲਾਂ ਕੀਤੇ ਵਾਅਦੇ ਪੂਰੇ ਕੀਤੇ ਹਨ। ਅਸੀਂ 2014 ਵਿਚ ਕੀਤੇ ਵਾਅਦੇ ਪੂਰੇ ਕੀਤੇ ਹਨ। ਅਸੀਂ 187 ਵਾਅਦੇ ਕੀਤੇ ਸਨ ਅਤੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਸਾਰੇ ਵਾਅਦੇ ਪੂਰੇ ਕੀਤੇ ਹਨ। ਲੋਕ ਸਾਡੇ 'ਤੇ ਭਰੋਸਾ ਕਰਦੇ ਹਨ ਕਿਉਂਕਿ ਅਸੀਂ ਆਪਣਾ ਚੋਣ ਮਨੋਰਥ ਪੱਤਰ ਪੂਰਾ ਕਰਦੇ ਹਾਂ। ਦੂਜੀਆਂ ਪਾਰਟੀਆਂ ਅਜਿਹੇ ਵਾਅਦੇ ਕਰਦੀਆਂ ਹਨ ਜੋ ਹਕੀਕੀ ਨਹੀਂ ਹੁੰਦੀਆਂ ਅਤੇ ਕਦੇ ਵੀ ਪੂਰੇ ਨਹੀਂ ਹੋ ਸਕਦੀਆਂ।
ਧਾਰਮਿਕ ਰਸਮ ਦੇ ਨਾਂ ’ਤੇ ਪਤੀ ਨੇ ਪਤਨੀ ’ਤੇ ਨਗਨ ਹੋਣ ਲਈ ਪਾਇਆ ਦਬਾਅ
NEXT STORY