ਨਵੀਂ ਦਿੱਲੀ (ਬਿਊਰੋ) : ਪਾਕਿਸਤਾਨ ਦੇ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਤੋੜੇ ਜਾਣ ਦੇ ਵਿਰੋਧ ਵਿੱਚ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਸੈੱਲ ਨੇ ਪਾਕਿਸਤਾਨੀ ਦੂਤਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਸਿੱਖ ਸੈੱਲ, ਭਾਜਪਾ ਯੂਵਾ ਮੋਰਚਾ ਅਤੇ ਭਾਜਪਾ ਪੂਰਵਾਂਚਲ ਮੋਰਚੇ ਦੇ ਅਧਿਕਾਰੀ ਮੌਜੂਦ ਰਹੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੂਰਤੀ ਤੋੜ ਕੇ ਬਹੁਤ ਨਿੰਦਣਯੋਗ ਕੰਮ ਕੀਤਾ ਗਿਆ ਹੈ। ਇਸ ਦੀ ਨਿੰਦਾ ਦੇਸ਼ ਅਤੇ ਦੁਨੀਆ ਭਰ ਵਿੱਚ ਹੋ ਰਹੀ ਹੈ। ਪੰਜਾਬੀ ਅਤੇ ਨੌਜਵਾਨ ਆਪਣੇ ਪੁਰਖਿਆਂ ਦੀ ਅਜਿਹੀ ਬੇਇੱਜ਼ਤੀ ਨਹੀਂ ਬਰਦਾਸ਼ਤ ਕਰਨਗੇ। ਭਾਰਤੀ ਜਨਤਾ ਪਾਰਟੀ ਨੇ ਇੱਕ ਮੀਮੋ ਦੇ ਕੇ ਮੰਗ ਕੀਤੀ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਦੇ ਲਈ ਮਾਫੀ ਮੰਗਣ। ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਮੁੜ ਉਸੇ ਜਗ੍ਹਾ ਸਥਾਪਿਤ ਕੀਤਾ ਜਾਵੇ।
ਇਹ ਵੀ ਪੜ੍ਹੋ - ਹਿਮਾਚਲ ਸਰਕਾਰ ਨੇ ਤੀਜੀ ਲਹਿਰ ਦਾ ਕੀਤਾ ਐਲਾਨ, ਐਂਟਰੀ ਲਈ ਮੁੜ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ
ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਇਹ ਤਾਲਿਬਾਨੀ ਸੋਚ ਪਾਕਿਸਤਾਨ ਵਿੱਚ ਅਤੇ ਘੱਟ ਗਿਣਤੀਆਂ ਦੇ ਵਿਰੁੱਧ ਨਹੀਂ ਚੱਲੇਗੀ। ਭਾਰਤੀ ਜਨਤਾ ਪਾਰਟੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੀ.ਐੱਮ. ਇਮਰਾਨ ਖਾਨ ਨੇ ਮੁਆਫੀ ਨਹੀਂ ਮੰਗੀ ਤਾਂ ਅੱਗੇ ਹੋਰ ਵੀ ਵਿਰੋਧ ਪ੍ਰਦਰਸ਼ਨ ਕਰਣਗੇ। ਇਸ ਮੌਕੇ ਰਾਸ਼ਟਰੀ ਬੁਲਾਰਾ ਸਰਦਾਰ ਆਰ.ਪੀ. ਸਿੰਘ, ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ, ਪ੍ਰਦੇਸ਼ ਉਪ-ਪ੍ਰਧਾਨ ਰਾਜੀਵ ਬੱਬਰ, ਪ੍ਰਦੇਸ਼ ਉਪ-ਪ੍ਰਧਾਨ ਰਾਜਨ ਤਿਵਾੜੀ, ਸਰਦਾਰ ਕੁਲਦੀਪ ਸਿੰਘ, ਸਰਦਾਰ ਜਸਪ੍ਰੀਤ ਸਿੰਘ ਮਾਟਾ, ਕਵਲਜੀਤ ਸਿੰਘ ਧੀਰ, ਅਸ਼ੋਕ ਗੋਇਲ, ਪ੍ਰਦੇਸ਼ ਮੰਤਰੀ ਇਮਪ੍ਰੀਤ ਸਿੰਘ ਬਕਸ਼ੀ, ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਰਾਜਾ ਇਕਬਾਲ ਸਿੰਘ, ਕੁਲਦੀਪ ਸਿੰਘ, ਸਾਰਿਕਾ ਜੈਨ ਯੂਵਾ ਮੋਰਚਾ ਤੋਂ ਵਿਸ਼ਨੂੰ ਰੁਖੜ ਅਤੇ ਪੂਰਵਾਂਚਲ ਮੋਰਚਾ ਤੋਂ ਕੌਸ਼ਲ ਮਿਸ਼ਰਾ ਮੌਜੂਦ ਰਹੇ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨਾ ਸਿਰਫ ਪੰਜਾਬ ਅਤੇ ਹਿੰਦੁਸਤਾਨ ਦੇ ਸਗੋਂ ਵਿਸ਼ਵ ਭਰ ਦੇ ਯੂਵਾਵਾਂ ਅਤੇ ਲੋਕਾਂ ਦੀ ਪ੍ਰੇਰਨਾ ਦੇ ਸਰੋਤ ਹਨ। ਸਹੀ ਮਾਅਨੇ ਵਿੱਚ ਰਾਮਰਾਏ ਕਿਸ ਨੂੰ ਕਿਹਾ ਜਾਂਦਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਵਿੱਚ ਨਜ਼ਰ ਆਉਂਦਾ ਹੈ। ਸਿੱਖ ਰਾਜ ਹੋਣ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਸਾਰੇ ਧਰਮਾਂ ਨੂੰ ਬਰਾਬਰ ਮਹੱਤਵ ਦਿੰਦੇ ਸਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਵਿੱਚ ਅੱਜ ਤੱਕ ਕਿਸੇ ਨੂੰ ਫ਼ਾਂਸੀ ਦੀ ਸਜ਼ਾ ਨਹੀਂ ਸੁਣਾਈ ਗਈ ਸੀ। ਦਿੱਲੀ ਤੋਂ ਲੈ ਕੇ ਕਸ਼ਮੀਰ ਅਤੇ ਅਫਗਾਨਿਸਤਾਨ ਤੱਕ ਮਹਾਰਾਜਾ ਦਾ ਰਾਜ ਫੈਲਿਆ ਹੋਇਆ ਸੀ। ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਪਾਕਿਸਤਾਨੀ ਜਿਹਾਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਖੰਡਿਤ ਕਰਣ ਵਾਲੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਅਜਿਹੀ ਕੱਟੜਵਾਦੀ ਮਾਨਸਿਕਤਾ ਦੀ ਦੁਨੀਆ ਵਿੱਚ ਕੋਈ ਜਗ੍ਹਾ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਿਮਾਚਲ ਸਰਕਾਰ ਨੇ ਤੀਜੀ ਲਹਿਰ ਦਾ ਕੀਤਾ ਐਲਾਨ, ਐਂਟਰੀ ਲਈ ਮੁੜ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ
NEXT STORY