ਨਵੀਂ ਦਿੱਲੀ (ਪਾਂਡੇ)– ਭਾਰਤੀ ਜਨਤਾ ਪਾਰਟੀ (ਭਾਜਪਾ) ਪੂਰੇ ਦੇਸ਼ ਵਿਚ 24 ਅਤੇ 26 ਮਾਰਚ ਨੂੰ ਵਿਜੇ ਸੰਕਲਪ ਸਭਾਵਾਂ ਦੇ ਰਾਹੀਂ 2019 ਲੋਕ ਸਭਾ ਚੋਣ ਮੁਹਿੰਮ ਦਾ ਸ਼ੰਖਨਾਦ ਕਰੇਗੀ। ਇਸ ਦੌਰਾਨ ਭਾਜਪਾ ਆਪਣੇ 5 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਦੇ ਸਨਮਾਨ, ਸਵੈਭਿਮਾਨ ਅਤੇ ਤਰੱਕੀ ਨੂੰ ਸਮਰਪਿਤ ਸਰਕਾਰ ਦਾ ਲੇਖਾ-ਜੋਖਾ ਪੇਸ਼ ਕਰੇਗੀ। ਨਾਲ ਹੀ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਦਲਾਂ ਵਲੋਂ ਦੇਸ਼ ਦੇ ਸੁਰੱਖਿਆ ਬਲਾਂ ਦੀ ਵੀਰਤਾ ਦਾ ਅਪਮਾਨ ਕਰਨ ਦੀ ਦੌੜ ਬਾਰੇ ਦੇਸ਼ ਦੀ ਜਨਤਾ ਨੂੰ ਚੌਕਸ ਕਰੇਗੀ। ਦੇਸ਼ ਦੇ ਸਾਰੇ ਲੋਕ ਸਭਾ ਖੇਤਰਾਂ ’ਚ ਹੋਣ ਵਾਲੀਆਂ ਵਿਜੇ ਸੰਕਲਪ ਸਭਾਵਾਂ ਨੂੰ ਕੇਂਦਰੀ ਮੰਤਰੀ, ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਅਤੇ ਸੀਨੀਅਰ ਨੇਤਾ ਸੰਬੋਧਨ ਕਰਨਗੇ। ਇਹ ਮੁਹਿੰਮ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਸਮੇਤ ਸਾਰੇ ਸੂਬਿਆਂ ’ਚ ਨਾਲੋ-ਨਾਲ ਸ਼ੁਰੂ ਹੋ ਰਹੀ ਹੈ।
ਇਸਦੀ ਕਮਾਨ ਖੁਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੰਭਾਲੀ ਹੈ। ਜਾਣਕਾਰੀ ਮੁਤਾਬਕ ਅਮਿਤ ਸ਼ਾਹ ਐਤਵਾਰ 24 ਮਾਰਚ ਨੂੰ ਆਗਰਾ ਅਤੇ 26 ਮਾਰਚ ਨੂੰ ਮੁਰਾਦਾਬਾਦ ਵਿਚ ਗਰਜਣਗੇ, ਜਦਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ 24 ਮਾਰਚ ਨੂੰ ਆਪਣੇ ਲੋਕ ਸਭਾ ਖੇਤਰ ਲਖਨਊ ਵਿਚ ਅਤੇ 26 ਮਾਰਚ ਨੂੰ ਰਾਜਧਾਨੀ ਦਿੱਲੀ ਵਿਚ ਜਿੱਤ ਸੰਕਲਪ ਸਭਾ ਦੇ ਜ਼ਰੀਏ ਚੋਣ ਬਿਗੁਲ ਬਜਾਉਣਗੇ।
ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਦੇ ਮੁਤਾਬਕ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਗਪੁਰ ਵਿਚ 24 ਮਾਰਚ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਗੌਤਮ ਬੁੱਧ ਨਗਰ ਵਿਚ 24 ਮਾਰਚ ਅਤੇ ਗਾਜ਼ੀਆਬਾਦ ਵਿਚ 26 ਮਾਰਚ, ਰਵੀਸ਼ੰਕਰ ਪ੍ਰਸਾਦ ਪਟਨਾ ਵਿਚ 24 ਮਾਰਚ ਅਤੇ ਪੱਛਮੀ ਬੰਗਾਲ ਵਿਚ 26 ਮਾਰਚ, ਜਗਤ ਪ੍ਰਕਾਸ਼ ਨੱਢਾ ਸੰਬਲ ਵਿਚ 24 ਮਾਰਚ ਅਤੇ ਸ਼ਾਹਜਹਾਂਪੁਰ ਵਿਚ 26 ਮਾਰਚ, ਰੇਲ ਮੰਤਰੀ ਪਿਊਸ਼ ਗੋਇਲ ਬਰੇਲੀ ਵਿਚ 24 ਮਾਰਚ ਅਤੇ ਤਾਮਿਲਨਾਡੂ ਵਿਚ 26 ਮਾਰਚ, ਪ੍ਰਕਾਸ਼ ਜਾਵਡੇਕਰ ਭੀਲਵਾੜਾ ਵਿਚ 24 ਮਾਰਚ ਅਤੇ ਪੁਣੇ ਵਿਚ 26 ਮਾਰਚ ਨੂੰ ਸ਼ੰਖਨਾਦ ਕਰਨਗੇ। ਇਸ ਤੋਂ ਇਲਾਵਾ ਕੇਂਦਰ ਮੰਤਰੀ ਥਾਵਰ ਚੰਦ ਗਹਿਲੋਤ ਉਜੈਨ ਵਿਚ 24 ਮਾਰਚ ਅਤੇ ਟੀਹਰੀ ਗੜਵਾਲ ਵਿਚ 26 ਮਾਰਚ, ਧਰਮਿੰਦਰ ਪ੍ਰਧਾਨ ਕਟਕ ਵਿਚ 24 ਮਾਰਚ ਅਤੇ ਬਾਲਾਸੋਰ ਵਿਚ 26 ਮਾਰਚ, ਨਰਿੰਦਰ ਸਿੰਘ ਤੋਮਰ ਗਵਾਲੀਅਰ ਵਿਚ 24 ਮਾਰਚ ਅਤੇ ਮੁਰੈਨਾ ਵਿਚ 26 ਮਾਰਚ, ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਕਾਨਪੁਰ ਵਿਚ 24 ਮਾਰਚ ਅਤੇ ਭਦੋਹੀ-ਜੌਨਪੁਰ ਵਿਚ 26 ਮਾਰਚ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਹੈਦਰਾਬਾਦ ਵਿਚ 24 ਮਾਰਚ ਅਤੇ ਉਡੱਪੀ ਵਿਚ 26 ਮਾਰਚ, ਮੁਖਤਾਰ ਅੱਬਾਸ ਨਕਵੀ ਰਾਮਪੁਰ ਵਿਚ 24 ਮਾਰਚ ਅਤੇ ਅਮਰੋਹਾ ਵਿਚ 26 ਮਾਰਚ, ਮੱਧ ਪ੍ਰਦੇਸ਼ ਦੇ ਸਾਬਕਾ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਭੋਪਾਲ ਵਿਚ 24 ਮਾਰਚ ਅਤੇ ਪੁਰੀ ਵਿਚ 26 ਮਾਰਚ, ਯੋਗੀ ਆਦਿਤਿਆਨਾਥ 24 ਮਾਰਚ ਨੂੰ ਅਾਗਰਾ ਵਿਚ ਅਤੇ 26 ਮਾਰਚ ਨੂੰ ਵਾਰਾਨਸੀ ਅਤੇ ਗਾਂਧੀਨਗਰ ਵਿਚ ਵਿਜੇ ਸੰਕਲਪ ਸਭਾ ਵਿਚ ਮਿਸ਼ਨ 2019 ਦਾ ਸ਼ੰਖਨਾਦ ਕਰਨਗੇ।
ਸਰਹੱਦ ’ਚ ਦਾਖਲ ਪਾਕਿ ਦੇ 4 ਜਾਸੂਸੀ ਜਹਾਜ਼ਾਂ ਨੂੰ ਗੋਲੀਬਾਰੀ ਨਾਲ ਖਦੇੜਿਆ
NEXT STORY