ਨਵੀਂ ਦਿੱਲੀ- ਜੇਕਰ ਭਾਜਪਾ ਹੈੱਡਕੁਆਰਟਰ ਤੋਂ ਆਉਣ ਵਾਲੀਆਂ ਰਿਪੋਰਟਾਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਲੋਕ ਸਭਾ ਦੇ 4 ਮੌਜੂਦਾ ਸੰਸਦ ਮੈਂਬਰਾਂ ਵਿਚੋਂ ਘੱਟੋ-ਘੱਟ 3 ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ। ਹਾਲਾਂਕਿ ਚੌਥੇ ਦੀ ਵੀ ਸੰਭਾਵਨਾ ਹੈ। ਭਾਜਪਾ 2014 ਤੋਂ ਹੁਣ ਤੱਕ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ’ਤੇ 51 ਫੀਸਦੀ ਤੋਂ ਵੱਧ ਵੋਟਾਂ ਲੈ ਕੇ ਵੱਡੇ ਫਰਕ ਨਾਲ ਜਿੱਤਦੀ ਰਹੀ ਹੈ।
ਭਾਜਪਾ ਦੇ ਅੰਦਰੂਨੀ ਸਰਵੇਖਣਾਂ ’ਚ 3 ਮੌਜੂਦਾ ਸੰਸਦ ਮੈਂਬਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿਚੋਂ ਕ੍ਰਿਕਟਰ ਗੌਤਮ ਗੰਭੀਰ ਅਤੇ ਗਾਇਕ ਹੰਸਰਾਜ ਹੰਸ ਦਾ ਨਾਂ ਮੁੱਖ ਹੈ। ਹਾਲਾਂਕਿ ਉਹ ਆਪਣੀ ਕਲਾ ਦੇ ਮਾਹਿਰ ਹਨ ਪਰ ਉਹ ਆਪਣੇ ਚੋਣ ਹਲਕੇ ’ਚ ਡਿਲੀਵਰ ਨਹੀਂ ਕਰ ਸਕੇ ਹਨ। ਕੇਂਦਰੀ ਵਿਦੇਸ਼ ਤੇ ਸੰਸਕ੍ਰਿਤੀ ਰਾਜ ਮੰਤਰੀ ਦੇ ਚੋਣ ਹਲਕੇ ਦੇ ਵਰਕਰਾਂ ਨੇ ਹਾਈਕਮਾਂਡ ਨੂੰ ਉਸ ਦੇ ਵਿਹਾਰ ਅਤੇ ਲੋੜ ਸਮੇਂ ਮਦਦ ਨਾ ਕਰਨ ਦੀ ਸ਼ਿਕਾਇਤ ਕੀਤੀ ਹੈ।
ਡਾ. ਹਰਸ਼ਵਰਧਨ ਨੂੰ ਟਿਕਟ ਮਿਲਣ ’ਤੇ ਅਨਿਸ਼ਚਿਤਤਾ ਬਣੀ ਹੋਈ ਹੈ, ਹਾਲਾਂਕਿ ਉਹ ਆਪਣੇ ਚੋਣ ਹਲਕੇ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਅਕਤੀ ਹਨ ਅਤੇ ਸਿਹਤ ਮੰਤਰੀ ਵਜੋਂ ਵੀ ਉਨ੍ਹਾਂ ਨੇ ਚੰਗਾ ਕੰਮ ਕੀਤਾ ਸੀ। ਜਦੋਂ ਕਿ ਪਰਵੇਸ਼ ਵਰਮਾ, ਰਮੇਸ਼ ਬਿਦੁੜੀ ਅਤੇ ਮਨੋਜ ਤਿਵਾੜੀ ਜਾਤੀ ਅਤੇ ਹੋਰ ਕਾਰਨਾਂ ਕਰ ਕੇ ਆਪਣੀ ਟਿਕਟ ਬਚਾ ਸਕਦੇ ਹਨ। ਹਾਲਾਂਕਿ, ਕਿਸੇ ਦੀ ਟਿਕਟ ਪੱਕੀ ਨਹੀਂ ਹੈ। ਭਾਜਪਾ ਨੇ ਲੋਕ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਅਪ੍ਰੈਲ ਵਿਚ ਦਿੱਲੀ ’ਚ ਵੋਟਿੰਗ ਹੋ ਸਕਦੀ ਹੈ। ਹਾਲਾਂਕਿ ਮੌਜੂਦਾ ਸੰਸਦ ਮੈਂਬਰਾਂ ਦੀ ਜਿੱਤ ਦੀ ਸੰਭਾਵਨਾ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਭਾਜਪਾ ਹਾਈ ਕਮਾਂਡ ਔਰਤਾਂ ਨੂੰ ਵੱਧ ਸੀਟਾਂ ਦੇਣ ਅਤੇ ਰਾਜਧਾਨੀ ’ਚ ਨਵੇਂ ਪ੍ਰਮੁੱਖ ਚਿਹਰਿਆਂ ਨੂੰ ਮੈਦਾਨ ਵਿਚ ਉਤਾਰਨ ਲਈ ਉਤਸੁਕ ਹੈ।
CM ਕੇਜਰੀਵਾਲ ਬੋਲੇ- ਅਯੁੱਧਿਆ 'ਚ ਭਗਵਾਨ ਸ਼੍ਰੀਰਾਮ ਦੀ ਪ੍ਰਾਣ ਪ੍ਰਤਿਸ਼ਠਾ ਮਾਣ ਦੀ ਗੱਲ
NEXT STORY