ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਯੁੱਧਿਆ 'ਚ ਬਣੇ ਰਾਮ ਮੰਦਰ 'ਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਮਾਣ ਦੀ ਗੱਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਸ਼੍ਰੀਰਾਮ ਦੇ ਜੀਵਨ ਤੋਂ ਪ੍ਰੇਰਣਾ ਮਿਲਦੀ ਹੈ। ਭਗਵਾਨ ਰਾਮ ਜਾਤੀ ਦੇ ਆਧਾਰ 'ਤੇ ਭੇਦਭਾਵ ਨਹੀਂ ਕਰਦੇ ਸਨ। ਉਨ੍ਹਾਂ ਨੇ ਮਾਤਾ ਸ਼ਬਰੀ ਦੇ ਜੂਠੇ ਬੇਰ ਖਾਦੇ ਸਨ ਪਰ ਅੱਜ ਸਾਡਾ ਸਮਾਜ ਜਾਤੀ ਦੇ ਆਧਾਰ 'ਤੇ ਵੰਡਿਆ ਹੋਇਆ ਹੈ।
ਇਹ ਵੀ ਪੜ੍ਹੋ- ਗਣਤੰਤਰ ਦਿਵਸ ਦੀ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਚੌਕਸ, ਲੋਕਾਂ ਦੇ ਬੂਟਾਂ ਅਤੇ ਜੈਕੇਟਾਂ 'ਤੇ ਹੋਵੇਗੀ ਖ਼ਾਸ ਨਜ਼ਰ
ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਰਾਮ ਰਾਜ ਤੋਂ ਪ੍ਰੇਰਣਾ ਲੈ ਕੇ ਹੀ ਦਿੱਲੀ 'ਚ ਸਭ ਲਈ ਕੰਮ ਕੀਤਾ। ਕੇਜਰੀਵਾਲ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਛੱਤਰਸਾਲ ਸਟੇਡੀਅਮ 'ਚ ਆਯੋਜਿਤ ਗਣਤੰਤਰ ਦਿਵਸ ਸਮਾਰੋਹ 'ਚ ਇਹ ਗੱਲ ਆਖੀ। ਕੇਜਰੀਵਾਲ ਨੇ ਕਿਹਾ ਕਿ 22 ਜਨਵਰੀ ਦੇ ਦਿਨ ਅਯੁੱਧਿਆ ਵਿਚ ਸ਼੍ਰੀਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਇਹ ਪੂਰੇ ਭਾਰਤ ਅਤੇ ਦੁਨੀਆ ਲਈ ਖੁਸ਼ੀ ਅਤੇ ਮਾਣ ਦੀ ਗੱਲ ਹੈ। ਸਾਨੂੰ ਸਾਰਿਆਂ ਨੂੰ ਰਾਮ ਲੱਲਾ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ- ਫਰਾਂਸ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਪਰੇਡ ਦੇ ਹੋਣਗੇ ਮੁੱਖ ਮਹਿਮਾਨ, ਜੈਪੁਰ ਤੋਂ ਸ਼ੁਰੂ ਕਰਨਗੇ ਯਾਤਰਾ ਦੀ ਸ਼ੁਰੂਆਤ
ਰਾਮ ਰਾਜ ਤੋਂ ਪ੍ਰੇਰਣਾ ਲੈਂਦੇ ਹੋਏ ਦਿੱਲੀ ਸਰਕਾਰ ਬਜ਼ੁਰਗਾਂ ਨੂੰ ਸਨਮਾਨ ਦਿੰਦੀ ਹੈ। ਸਾਰਿਆਂ ਨੂੰ 7 ਦਿਨ 24 ਘੰਟੇ ਬਿਜਲੀ ਸਪਲਾਈ ਕਰਦੀ ਹੈ ਅਤੇ ਮੁਫ਼ਤ ਪਾਣੀ ਦੀ ਸਪਲਾਈ ਕਰਦੀ ਹੈ। ਦਿੱਲੀ ਸਰਕਾਰ ਸਾਰਿਆਂ ਲਈ ਚੰਗੀ ਸਿੱਖਿਆ ਅਤੇ ਚੰਗੀ ਸਿਹਤ 'ਤੇ ਧਿਆਨ ਕੇਂਦਰਿਤ ਕਰਦਿਆਂ 'ਰਾਮ ਰਾਜ' ਦੀ ਪ੍ਰੇਰਣਾ ਨਾਲ ਕੰਮ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਰੁਣਾਚਲ ਦੇ 12 ਖਾਸ ਉਤਪਾਦਾਂ ਨੂੰ ਮਿਲਿਆ GI Tag
NEXT STORY