ਕੁੱਲੂ—ਹਿਮਾਚਲ ਪ੍ਰਦੇਸ਼ ਦੀ ਸਿਆਸਤ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਿਰ ਗਰਮਾ ਗਈ ਹੈ। ਦਰਅਸਲ ਹਿਮਾਚਲ ਦੇ ਕੁੱਲੂ ਜ਼ਿਲੇ 'ਚ ਇਕ ਅਸ਼ਲੀਲ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਸੂਬਾ ਭਾਜਪਾ ਮਹਿਲਾ ਮੋਰਚੇ ਦੀ ਇੱਕ ਨੇਤਾ ਦਾ ਹੈ। ਵੀਡੀਓ 'ਚ ਮਹਿਲਾ ਨੇਤਾ ਦੇ ਨਾਲ ਇੱਕ ਵਿਅਕਤੀ ਵੀ ਹੈ, ਜੋ ਭਾਜਪਾ ਨੌਜਵਾਨ ਮੋਰਚੇ ਦਾ ਹੀ ਇੱਕ ਨੇਤਾ ਦੱਸਿਆ ਜਾ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਵਿਵਾਦ ਪੈਦਾ ਹੋ ਗਿਆ, ਜਿਸ ਕਾਰਨ ਪਾਰਟੀ ਨੇ ਦੋਵਾਂ ਨੂੰ ਸਸਪੈਂਡ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ 12 ਮਿੰਟ 35 ਸੈਕਿੰਡ ਦਾ ਇਹ ਅਸ਼ਲੀਲ ਵੀਡੀਓ ਕਿਸੇ ਸਰਕਾਰੀ ਗੈਸਟ ਹਾਊਸ ਦੇ ਬਾਥਰੂਮ ਦਾ ਲੱਗ ਰਿਹਾ ਹੈ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਸ ਨੂੰ ਦੋਵਾਂ ਦੀ ਸਹਿਮਤੀ ਨਾਲ ਬਣਾਇਆ ਗਿਆ ਹੈ ਪਰ ਇਹ ਵੀਡੀਓ ਵਾਇਰਲ ਕਿਵੇਂ ਅਤੇ ਕਿੱਥੋ ਹੋਇਆ ਫਿਲਹਾਲ ਇਸ ਬਾਰੇ ਜਾਂਚ ਜਾਰੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੁਲਸ ਕੋਲ ਪਹੁੰਚਿਆ ਪਰ ਪੁਲਸ ਨੇ ਹੁਣ ਤੱਕ ਕਿਸੇ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ। ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਹੁਣ ਤੱਕ ਉਨ੍ਹਾਂ ਦੇ ਕੋਲ ਦੋਵਾਂ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਫਿਲਹਾਲ ਸਥਾਨਿਕ ਵਿਧਾਇਕਾਂ ਵੱਲੋਂ ਦੋਵਾਂ ਨੇਤਾਵਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਪਰ ਵਾਇਰਲ ਵੀਡੀਓ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਬਿਹਾਰ 'ਚ ਹੜ੍ਹ ਅਤੇ ਬਿਜਲੀ ਡਿੱਗਣ ਨਾਲ 24 ਘੰਟਿਆਂ ਅੰਦਰ 60 ਲੋਕਾਂ ਦੀ ਮੌਤ
NEXT STORY