ਨਵੀਂ ਦਿੱਲੀ- ਪਹਿਲਗਾਮ ਅੱਤਵਾਦੀ ਹਮਲੇ ਵਿਚ 26 ਬੇਕਸੂਰ ਨਾਗਰਿਕਾਂ ਦੀ ਮੌਤ ਮਗਰੋਂ ਪੂਰੇ ਦੇਸ਼ ਵਿਚ ਰੋਹ ਹੈ। ਇਸ ਦਰਮਿਆਨ ਭਾਰਤ-ਪਾਕਿਸਤਾਨ ਸਰਹੱਦ 'ਤੇ ਵੱਧਦੇ ਤਣਾਅ ਅਤੇ ਸੰਭਾਵਿਤ ਜੰਗ ਦੀ ਸਥਿਤੀ ਨੂੰ ਵੇਖਦੇ ਹੋਏ 7 ਮਈ ਯਾਨੀ ਕਿ ਅੱਜ ਸਾਰੇ ਸੂਬਿਆਂ ਵਿਚ ਨਾਗਰਿਕਾਂ ਦੀ ਸੁਰੱਖਿਆ ਤਹਿਤ ਮੌਕ ਡ੍ਰਿਲ ਅਤੇ ਬਲੈਕ ਆਊਟ ਅਭਿਆਸ ਕੀਤਾ ਜਾਵੇਗਾ।
ਹੈਰਾਨੀ ਵਾਲੀ ਗੱਲ ਇਹ ਹੈ ਕਿ 1971 ਮਗਰੋਂ ਯਾਨੀ ਕਿ 54 ਸਾਲਾਂ ਬਾਅਦ ਬਲੈਕ ਆਊਟ ਵਰਗੀ ਫ਼ੌਜੀ ਤਿਆਰੀ ਦੇਸ਼ ਵਿਚ ਵੇਖੀ ਜਾ ਰਹੀ ਹੈ। ਗ੍ਰਹਿ ਮੰਤਰਾਲਾ ਨੇ ਸਾਰੇ ਸੂਬਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਬਲੈਕ ਆਊਟ ਦੀ ਪ੍ਰਕਿਰਿਆ, ਸਾਵਧਾਨੀਆਂ ਅਤੇ ਹਵਾਈ ਹਮਲੇ ਦੀਆਂ ਚਿਤਾਵਨੀਆਂ ਸ਼ਾਮਲ ਹਨ।
ਕੀ ਹੁੰਦਾ ਹੈ ਬਲੈਕ ਆਊਟ?
ਬਲੈਕ ਆਊਟ ਦਾ ਮਤਲਬ ਹੈ- ਸ਼ਹਿਰ ਵਿਚ ਹਰ ਤਰ੍ਹਾਂ ਦੀ ਰੌਸ਼ਨੀ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ। ਇਸ ਦਾ ਮੁੱਖ ਉਦੇਸ਼ ਹੁੰਦਾ ਹੈ ਦੁਸ਼ਮਣ ਦੇ ਜਹਾਜ਼ਾਂ ਨੂੰ ਨਾਗਿਰਕ ਇਲਾਕਿਆਂ ਦੀ ਪਛਾਣ ਨਾ ਕਰਨ ਦੇਣਾ, ਤਾਂ ਕਿ ਹਵਾਈ ਹਮਲਿਆਂ ਤੋਂ ਬਚਿਆ ਜਾ ਸਕੇ।
ਬਲੈਕ ਆਊਟ ਦੌਰਾਨ ਕੀ ਕਰਨਾ ਹੈ?
ਘਰਾਂ ਦੀਆਂ ਸਾਰੀਆਂ ਲਾਈਟਾਂ ਨੂੰ ਬੰਦ ਰੱਖਣਾ ਹੈ।
ਇਮਾਰਤਾਂ ਤੋਂ ਬਾਹਰ ਕੋਈ ਰੌਸ਼ਨੀ ਨਹੀਂ ਦਿੱਸਣੀ ਚਾਹੀਦੀ।
ਕਿਸੇ ਵੀ ਸਜਾਵਟੀ ਜਾਂ ਇਸ਼ਤਿਹਾਰ ਲਾਈਟ 'ਤੇ ਪਾਬੰਦੀ।
ਘਬਰਾਉਣ ਦੀ ਲੋੜ ਨਹੀਂ, ਇਹ ਸਿਰਫ਼ ਇਕ ਅਗਾਊ ਅਭਿਆਸ ਹੈ।
ਇਹ ਅਭਿਆਸ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਹੁਣ ਮਨੋਵਿਗਿਆਨਕ ਅਤੇ ਸਰੀਰਕ ਦੋਵਾਂ ਪੱਧਰਾਂ 'ਤੇ ਕਿਸੇ ਵੀ ਐਮਰਜੈਂਸੀ ਲਈ ਤਿਆਰ ਰਹਿਣਾ ਚਾਹੁੰਦਾ ਹੈ।
ਪਾਕਿ 'ਤੇ ਭਾਰਤ ਦੀ Air Strike ਮਗਰੋਂ ਇੰਡੀਗੋ ਨੇ 10 ਮਈ ਤੱਕ 165 ਤੋਂ ਵੱਧ ਘਰੇਲੂ ਉਡਾਣਾਂ ਕੀਤੀਆਂ ਰੱਦ
NEXT STORY