ਗਿਰੀਹੀਡ- ਝਾਰਖੰਡ ਦੇ ਗਿਰੀਹੀਡ ਜ਼ਿਲ੍ਹੇ ਦੇ ਸ਼ੀਤਲਪੁਰ 'ਚ ਹੋਏ ਸ਼ਕਤੀਸ਼ਾਲੀ ਧਮਾਕੇ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦਕਿ 6 ਜੀਅ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਧਮਾਕਾ ਸੋਮਵਾਰ ਉਮੇਸ਼ ਦਾਸ ਨਾਮੀ ਵਿਅਕਤੀ ਦੇ ਘਰ ਸਵੇਰੇ ਕਰੀਬ 2.00 ਵਜੇ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਨੂੰ ਕਾਫੀ ਨੁਕਸਾਨ ਪਹੁੰਚਿਆ ਅਤੇ ਕੰਧ ਅਤੇ ਲੈਂਟਰ ਡਿੱਗ ਗਿਆ।
ਇਹ ਵੀ ਪੜ੍ਹੋ- ਬੱਚਿਆਂ ਦੀਆਂ ਫਿਰ ਲੱਗੀਆਂ ਮੌਜਾਂ, 5 ਫਰਵਰੀ ਤੱਕ ਸਕੂਲ ਬੰਦ
ਧਮਾਕੇ ਦੀ ਤੇਜ਼ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਜਾਗ ਗਏ, ਜਿਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਐਮਰਜੈਂਸੀ ਸੇਵਾਵਾਂ ਅਤੇ ਲੋਕ ਜ਼ਖ਼ਮੀਆਂ ਨੂੰ ਮਲਬੇ ਹੇਠੋਂ ਬਾਹਰ ਕੱਢਣ ਲਈ ਦੌੜੇ, ਜ਼ਖ਼ਮੀਆਂ ਨੂੰ ਗਿਰੀਹੀਡ ਸਦਰ ਹਸਪਤਾਲ ਲਿਜਾਇਆ ਗਿਆ। ਘਰ ਦੇ 6 ਜੀਆਂ- ਉਮੇਸ਼ ਦਾਸ, ਉਸ ਦੀ ਪਤਨੀ ਸਬਿਤਾ ਦੇਵੀ, ਪੁੱਤਰ ਸੰਦੀਪ ਦਾਸ ਅਤੇ ਸੰਨੀ ਦਾਸ, ਧੀ ਲਕਸ਼ਮੀ ਅਤੇ ਉਮੇਸ਼ ਦੀ ਸੱਸ ਦੇ ਗੰਭੀਰ ਸੱਟਾਂ ਲੱਗੀਆਂ। ਦੁਖ਼ਦ ਗੱਲ ਇਹ ਹੈ ਕਿ ਹਸਪਤਾਲ ਲਿਜਾਂਦੇ ਸਮੇਂ ਉਮੇਸ਼ ਦੀ ਸੱਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਹੱਥ-ਪੈਰ ਹੋ ਜਾਂਦੇ ਹਨ ਸੁੰਨ, ਇਸ ਗੰਭੀਰ ਬੀਮਾਰੀ ਕਾਰਨ ਮਚੀ ਹਾਹਾਕਾਰ
ਅਧਿਕਾਰੀਆਂ ਮੁਤਾਬਕ ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ। ਇਸ ਬਾਰੇ ਸਥਾਨਕ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਅਟਕਲਾਂ ਹਨ। ਕੁਝ ਲੋਕ ਇਸ ਨੂੰ ਸਾਜ਼ਿਸ਼ ਦੱਸ ਰਹੇ ਹਨ। ਉਨ੍ਹਾਂ ਦਾ ਅਨੁਮਾਨ ਹੈ ਕਿ ਨਿੱਜੀ ਦੁਸ਼ਮਣੀ ਕਾਰਨ ਜਾਣਬੁੱਝ ਕੇ ਵਿਸਫੋਟਕ ਲਗਾਏ ਗਏ ਹੋ ਸਕਦੇ ਹਨ। ਕੁਝ ਦਾ ਮੰਨਣਾ ਹੈ ਕਿ ਇਹ ਘਟਨਾ ਗੈਸ ਸਿਲੰਡਰ ਧਮਾਕੇ ਕਾਰਨ ਹੋਈ ਹੋ ਸਕਦੀ ਹੈ। ਫੋਰੈਂਸਿਕ ਮਾਹਿਰਾਂ ਅਤੇ ਜ਼ਿਲ੍ਹਾ ਪੁਲਸ ਅਧਿਕਾਰੀਆਂ ਨੂੰ ਜਾਂਚ ਲਈ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਵਿਸਥਾਰਪੂਰਲਕ ਵਿਸ਼ਲੇਸ਼ਣ ਲਈ ਸਾਈਟ ਤੋਂ ਨਮੂਨੇ ਇਕੱਠੇ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ Gold 'ਚ ਆਈ ਭਾਰੀ ਗਿਰਾਵਟ, 1 ਫਰਵਰੀ ਨੂੰ ਹੋ ਸਕਦੈ ਮਹਿੰਗਾ, ਬਜਟ 'ਚ ਵੱਡੇ ਐਲਾਨ ਦੀ ਤਿਆਰੀ
NEXT STORY