ਭੁਵਨੇਸ਼ਵਰ—ਭੁਵਨੇਸ਼ਵਰ ਨਗਰ ਨਿਗਮ (ਬੀ.ਐੱਮ.ਸੀ) ਨੇ ਕੁਝ ਐੱਨ.ਜੀ.ਓ. ਨਾਲ ਮਿਲ ਕੇ ਅਨੋਖੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦਾ ਨਾ 'ਮੀਲ ਫਾਰ ਪਲਾਸਟਿਕ' ਹੈ। ਇਹ ਮੁਹਿੰਮ ਸੂਬਾ ਸਰਕਾਰ ਦੀ ਖੁਰਾਕ ਯੋਜਨਾ ਤਹਿਤ ਸ਼ੁਰੂ ਕੀਤੀ ਗਈ ਹੈ।
ਬੀ.ਐੱਮ.ਸੀ. ਕਮਿਸ਼ਨਰ ਪ੍ਰੇਮ ਚੰਦ ਚੌਧਰੀ ਨੇ ਕਿਹਾ ਹੈ ਕਿ ਇਹ ਇੱਕ ਤਰੀਕੇ ਦਾ ਪਲਾਸਟਿਕ ਜਮ੍ਹਾ ਕਰਨ ਦੀ ਮੁਹਿੰਮ ਹੈ, ਜਿਸ 'ਚ ਭੋਜਨ ਦੀ ਸੁਰੱਖਿਆ ਵੀ ਸ਼ਾਮਲ ਹੈ।
ਚੌਧਰੀ ਨੇ ਕਿਹਾ,''ਅਜਿਹੇ ਕਈ ਲੋਕ ਹਨ, ਜੋ ਪਲਾਸਟਿਕ ਜਮ੍ਹਾ ਕਰਦੇ ਹਨ।ਉੱਥੇ ਹੀ ਕੁਝ ਲੋਕ ਪਲਾਸਟਿਕ ਸੁੱਟ ਦਿੰਦੇ ਹਨ, ਜਿਸ ਤੋਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ।ਇਸ ਲਈ ਅਸੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਬਾਰੇ ਸੋਚਿਆ ਹੈ।ਹੁਣ ਕੋਈ ਵੀ ਸ਼ਹਿਰ 'ਚ ਖੁਰਾਕ ਕੇਂਦਰ 'ਚ ਕਿਸੇ ਵੀ ਕੇਂਦਰ 'ਤੇ ਜਾ ਸਕਦਾ ਹੈ ਅਤੇ ਅੱਧਾ ਕਿਲੋ ਪਲਾਸਟਿਕ ਬਦਲੇ 'ਚ ਉਨ੍ਹਾਂ ਨੂੰ ਭੋਜਨ ਦਿੱਤਾ ਜਾਵੇਗਾ।''
ਮੱਧ ਪ੍ਰਦੇਸ਼ : ਖੇਤ 'ਚੋਂ ਮਿਲੀ ਔਰਤ ਦੀ ਅੱਧ ਸੜੀ ਲਾਸ਼, ਨੋਚ ਰਹੇ ਸਨ ਕੁੱਤੇ
NEXT STORY