ਨਵੀਂ ਦਿੱਲੀ— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਸਕੂਲਾਂ ਨੂੰ ਕਿਸੇ ਵੀ ਬਹਾਨੇ ਨਾਲ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ ਪ੍ਰਵੇਸ਼ ਪੱਤਰ ਰੋਕੇ ਜਾਣ ਦੇ ਖਿਲਾਫ ਚਿਤਾਵਨੀ ਦਿੱਤੀ ਹੈ। ਸੀ.ਬੀ.ਐੱਸ.ਈ. ਨੇ ਕਿਹਾ ਹੈ ਕਿ ਬੋਰਡ ਪ੍ਰੀਖਿਆ ਦੇਣ ਦੀ ਯੋਗਤਾ ਰੱਖਣ ਵਾਲੇ ਕਿਸੇ ਵੀ ਵਿਦਿਆਰਥੀ ਦਾ ਪ੍ਰਵੇਸ਼ ਪੱਤਰ ਨਹੀਂ ਰੋਕਿਆ ਜਾ ਸਕਦਾ ਹੈ। ਇੰਨਾ ਹੀ ਨਹੀਂ ਸਕੂਲ, ਪ੍ਰਵੇਸ਼ ਪੱਤਰ ਜਾਰੀ ਕਰਨ ਦੀ ਕੋਈ ਫੀਸ ਬੋਰਡ ਵਿਦਿਆਰਥੀਆਂ ਤੋਂ ਨਹੀਂ ਵਸੂਲ ਕਰਦੇ ਹਨ।
ਇਹ ਚਿਤਾਵਨੀ ਸੀ.ਬੀ.ਐੱਸ.ਈ. ਨੂੰ ਮਿਲੀਆਂ ਕਈ ਅਜਿਹੀਆਂ ਸ਼ਿਕਾਇਤਾਂ ਤੋਂ ਬਾਅਦ ਸਾਹਮਣੇ ਆਈ ਹੈ, ਜਿਸ 'ਚ ਕੁਝ ਸਕੂਲਾਂ ਵੱਲੋਂ ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਪ੍ਰਵੇਸ਼ ਪੱਤਰ ਰੋਕੇ ਜਾਣ ਦੀਆਂ ਗੱਲਾਂ ਕਹੀਆਂ ਗਈਆਂ ਹਨ। ਅਜਿਹੇ ਵੀ ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚ ਪ੍ਰਵੇਸ਼ ਪੱਤਰ ਜਾਰੀ ਕਰਨ ਦੇ ਏਵਜ 'ਚ ਫੀਸ ਵਸੂਲਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ।
ਸੀ.ਬੀ.ਐੱਸ.ਈ. ਦੇ ਪ੍ਰੀਖਿਆ ਕੰਟਰੋਲਰ ਕੇ.ਕੇ. ਚੌਧਰੀ ਵੱਲੋਂ ਸਕੂਲਾਂ ਨੂੰ ਜਾਰੀ ਐਡਵਾਇਜ਼ਰੀ (ਸਲਾਹ) 'ਚ ਕਿਹਾ ਗਿਆ ਹੈ ਕਿ ਬੋਰਡ ਦੇ ਨੋਟਿਸ 'ਚ ਕੁਝ ਅਜਿਹੀਆਂ ਘਟਨਾਵਾਂ ਆਈਆਂ ਹਨ, ਜਿਨ੍ਹਾਂ 'ਚ ਸਕੂਲਾਂ ਨੇ ਪ੍ਰੀ-ਬੋਰਡ ਟੈਸਟਾਂ 'ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਪ੍ਰਵੇਸ਼ ਪੱਤਰ ਨਹੀਂ ਜਾਰੀ ਕੀਤਾ ਹੈ। ਅਜਿਹਾ ਵੀ ਦੇਖਿਆ ਗਿਆ ਹੈ ਕਿ ਪ੍ਰਵੇਸ਼ ਪੱਤਰ ਜਾਰੀ ਕਰਨ ਲਈ ਸਕੂਲ ਫੀਸ ਵਸੂਲ ਰਹੇ ਹਨ।
ਅੰਤਿਮ ਸਸਕਾਰ ਦੌਰਾਨ ਲੋਕਾਂ 'ਤੇ ਮਧੂਮੱਖੀਆਂ ਨੇ ਕੀਤਾ ਹਮਲਾ
NEXT STORY