ਦੇਹਰਾਦੂਨ- ਦੁਨੀਆ ਦੇ ਸਭ ਤੋਂ ਭਿਆਨਕ ਜੰਗੀ ਮੈਦਾਨ ਸਿਆਚਿਨ ਗਲੇਸ਼ੀਅਰ ’ਚ ਬਰਫ਼ ਦੇ ਤੋਂਦੇ ਡਿੱਗਣ ਕਾਰਨ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ ਦੀ 38 ਸਾਲ ਬਾਅਦ ਲਾਸ਼ ਮਿਲੀ। ਇਸ ਦੀ ਸੂਚਨਾ ਮਿਲਦੇ ਹੀ ਪਰਿਵਾਰ ਦੇ ਜ਼ਖਮ ਹਰੇ ਹੋ ਗਏ। ਪ੍ਰਸ਼ਾਸਨ ਮੁਤਾਬਕ ਸ਼ਹੀਦ ਦੀ ਮ੍ਰਿਤਕ ਦੇਹ ਮੰਗਲਵਾਰ ਨੂੰ ਹਲਦਵਾਨੀ ਪਹੁੰਚਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਲਾਲ ਕਿਲ੍ਹੇ ਤੋਂ PM ਮੋਦੀ ਬੋਲੇ- ਅੱਜ ਦੇਸ਼ ਦੇ ਹਰ ਬਲੀਦਾਨੀ ਨੂੰ ਨਮਨ ਕਰਨ ਦਾ ਦਿਨ
ਗਲੇਸ਼ੀਅਰ ’ਚ ਦੱਬੀ ਗਈ ਸੀ ਪੂਰੀ ਬਟਾਲੀਅਨ
ਮੂਲ ਰੂਪ ਤੋਂ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੇ ਰਾਨੀਖੇਤ ਤਹਿਸੀਲ ਅਧੀਨ ਪੈਂਦੇ ਬਿਨਤਾ ਹਾਥੀਖੁਰ ਪਿੰਡ ਵਾਸੀ ਲਾਂਸਨਾਇਕ ਚੰਦਰਸ਼ੇਖਰ ਹਰਬੋਲਾ ਭਾਰਤੀ ਫ਼ੌਜ ਦੀ ਕੁਮਾਊਂ ਰੈਜੀਮੈਂਟ ’ਚ ਤਾਇਨਾਤ ਸਨ। ਉਨ੍ਹਾਂ ਦੀ ਭਰਤੀ 1971 ’ਚ ਹੋਈ ਸੀ। ਮਈ 1984 ਨੂੰ ਬਟਾਲੀਅਨ ਲੀਡਰ ਲੈਫਟੀਨੈਂਟ ਪੀ. ਐੱਸ. ਪੁੰਡੀਰ ਦੀ ਅਗਵਾਈ ’ਚ 19 ਜਵਾਨਾਂ ਦਾ ਦਲ ਆਪਰੇਸ਼ਨ ‘ਮੇਘਦੂਤ’ ਲਈ ਗਿਆ ਸੀ। ਇਸ ਦਰਮਿਆਨ ਬਰਫ਼ ਦੇ ਤੋਂਦੇ ਡਿੱਗਣ ਕਾਰਨ ਪੂਰੀ ਬਟਾਲੀਅਨ ਦੱਬੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਹੀਦ ਐਲਾਨ ਕਰ ਦਿੱਤਾ ਗਿਆ ਸੀ। ਉਸ ਸਮੇਂ ਚੰਦਰਸ਼ੇਖਰ ਦੀ ਉਮਰ ਸਿਰਫ 28 ਸਾਲ ਦੀ ਸੀ।
ਇਹ ਵੀ ਪੜ੍ਹੋ- ਆਜ਼ਾਦੀ ਦੇ ਜਸ਼ਨ ’ਚ ਡੁੱਬਿਆ ਦੇਸ਼, PM ਮੋਦੀ ਨੇ ਲਹਿਰਾਇਆ ਤਿਰੰਗਾ
ਪੂਰੇ ਸਨਮਾਨ ਨਾਲ ਕੀਤਾ ਜਾਵੇਗਾ ਅੰਤਿਮ ਸੰਸਕਾਰ
ਐਤਵਾਰ ਨੂੰ ਸਬ-ਡਿਵੀਜ਼ਨਲ ਮੈਜਿਸਟ੍ਰੇਟ (SDM) ਮਨੀਸ਼ ਕੁਮਾਰ ਸਿੰਘ ਅਤੇ ਤਹਿਸੀਲਦਾਰ ਸੰਜੇ ਕੁਮਾਰ ਸਮੇਤ ਪ੍ਰਸ਼ਾਸਨ ਦੀ ਟੀਮ ਰਾਮਪੁਰ ਰੋਡ ਡਹਰੀਆ ਸਥਿਤ ਸਰਸਵਤੀ ਵਿਹਾਰ ’ਚ ਉਨ੍ਹਾਂ ਦੇ ਘਰ ਪਹੁੰਚੇ। SDM ਨੇ ਪਰਿਵਾਰ ਨੂੰ ਹੌਸਲਾ ਦਿੱਤਾ। ਜਾਣਕਾਰੀ ਮੁਤਾਬਕ ਮੰਗਲਵਾਰ ਤੱਕ ਸ਼ਹੀਦ ਦੀ ਮ੍ਰਿਤਕ ਦੇਹ ਹਲਦਵਾਨੀ ਪਹੁੰਚਣ ਦੀ ਉਮੀਦ ਹੈ। ਸ਼ਹੀਦ ਦੇ ਅੰਤਿਮ ਸੰਸਕਾਰ ਦੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਰਾਨੀਬਾਗ ਸਥਿਤ ਚਿਤਰਸ਼ਿਲਾ ਘਾਟ ’ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਲਾਲ ਕਿਲ੍ਹੇ ਤੋਂ PM ਮੋਦੀ ਦਾ ਛਲਕਿਆ ਦਰਦ, ਦੇਸ਼ ਵਾਸੀਆਂ ਨੂੰ ਦਿਵਾਏ ਇਹ 5 ‘ਵਚਨ’
ਖਿਡਾਰੀਆਂ ਦੀ ਚੋਣ 'ਚ ਪਾਰਦਰਸ਼ਤਾ ਦੇ ਨਤੀਜੇ ਵਜੋਂ ਖੇਡ ਮੈਦਾਨਾਂ 'ਚ ਲਹਿਰਾਇਆ ਜਾ ਰਿਹੈ ਤਿਰੰਗਾ : ਮੋਦੀ
NEXT STORY