ਸਵਾਈਮਾਧੋਪੁਰ—ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲੇ 'ਚ ਸਾਬਕਾ ਸਰਪੰਚ ਦੀ ਲਾਪਰਵਾਹੀ ਨਾਲ ਖੁਲ੍ਹੇ ਛੱਡੇ ਬੋਰਵੇਲ 'ਚ ਇਕ ਬੱਚੇ ਦੇ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਪਨੀਆਲਾ ਪਿੰਡ 'ਚ ਸਾਬਕਾ ਸਰਪੰਚ ਰਮੇਸ਼ ਮੇਹਰਾ ਨੇ ਦੋ ਸਾਲ ਪਹਿਲੇ ਇਕ ਬੋਰਵੇਲ ਖੁਦਵਾਇਆ ਸੀ, ਜਿਸ 'ਚ ਪਾਣੀ ਨਹੀਂ ਨਿਕਲਣ 'ਤੇ ਉਸਨੇ ਪਾਈਪ ਅਤੇ ਮੋਟਰ ਤਾਂ ਕੱਢ ਲਈ ਪਰ ਗੱਡੇ ਨੂੰ ਖੁਲ੍ਹਾ ਨਹੀਂ ਛੱਡਿਆ। ਮੰਗਲਵਾਰ ਨੂੰ ਰਮੇਸ਼ ਦੇ ਗੁਆਂਢੀ ਦਾ ਬੇਟਾ ਅਮਨ ਖੇਡਦਾ ਹੋਇਆ ਬੋਰਵੇਲ 'ਚ ਡਿੱਗ ਗਿਆ। ਰਾਤਭਰ ਉਸ ਨੂੰ ਕੱਢਣ ਦਾ ਕੰਮ ਚੱਲਦਾ ਰਿਹਾ। ਅੱਜ ਸਵੇਰੇ 30 ਫੁੱਟ ਦੀ ਡੂੰਘਾਈ 'ਤੇ ਉਹ ਮਿਲਿਆ। ਬੋਰਵੇਲ ਤੋਂ ਨਿਕਲਦੇ ਹੀ ਬੱਚੇ ਨੂੰ ਸਵਾਈ ਮਾਧੋਪੁਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪੋਸਟਮਾਰਟਮ ਰਿਪੋਰਟ 'ਚ ਅਮਨ ਦੀ ਮੌਤ 12 ਘੰਟੇ ਪਹਿਲੇ ਹੋਈ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਮਲਾਨਾ ਡੂੰਗਰ ਥਾਣੇ 'ਚ ਸਾਬਕਾ ਸਰਪੰਚ ਖਿਲਾਫ ਬੋਰਵੇਲ ਖੁਲ੍ਹਾ ਛੱਡਣ ਨਾਲ ਉਸ ਦੀ ਬੱਚੇ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਬੋਰਵੇਲ ਕਰੀਬ 230 ਫੁੱਟ ਡੂੰਘਾ ਹੈ ਅਤੇ ਅਮਨ 30 ਫੁੱਟ ਦੀ ਡੂੰਘਾਈ 'ਤੇ ਅਟਕ ਗਿਆ ਸੀ। ਰਾਤਭਰ ਬੋਰਵੇਲ 'ਚ ਆਕਸਜੀਨ ਵੀ ਦਿੱਤੀ ਗਈ ਤਾਂ ਜੋ ਬੱਚੇ ਦਾ ਸਾਹ ਚੱਲਦਾ ਰਹੇ ਪਰ ਇੰਨੇ ਲੰਬੇ ਬਚਾਅ ਮੁਹਿੰਮ ਆਪਰੇਸ਼ਨ ਦੇ ਬਾਅਦ ਵੀ ਅਮਨ ਨੂੰ ਬਚਾਇਆ ਨਹੀਂ ਜਾ ਸਕਿਆ।
ਕਸ਼ਮੀਰ 'ਚ ਬਰਫਬਾਰੀ, ਸਰਦ ਮੌਸਮ ਦੀ ਹੋਈ ਸ਼ੁਰੂਆਤ
NEXT STORY