ਕੈਥਲ- ਹਰਿਆਣਾ ਦੇ ਕੈਥਲ ਜ਼ਿਲ੍ਹੇ 'ਚ ਲਾੜੀ ਦਾ ਰੀਲਾਂ ਬਣਾਉਣ ਦਾ ਸ਼ੌਕ ਉਸ ਦੇ ਵਿਆਹ ਦੇ ਟੁੱਟਣ ਦਾ ਕਾਰਨ ਬਣ ਗਿਆ। ਮਿਲੀ ਜਾਣਕਾਰੀ ਅਨੁਸਾਰ, ਜੈਮਾਲਾ ਦੀ ਰਸਮ ਲਈ ਲਾੜੀ ਨੂੰ ਵਾਰ-ਵਾਰ ਸਟੇਜ 'ਤੇ ਬੁਲਾਇਆ ਗਿਆ, ਪਰ ਉਹ ਆਪਣੇ ਦੋਸਤਾਂ ਨਾਲ ਡਾਂਸ ਕਰਨ ਅਤੇ ਸੋਸ਼ਲ ਮੀਡੀਆ ਲਈ ਰੀਲਾਂ ਬਣਾਉਣ 'ਚ ਰੁਝੀ ਰਹੀ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਲਾੜੇ, ਉਸ ਦੇ ਵੱਡੇ ਭਰਾ (ਜੇਠ) ਅਤੇ ਲਾੜੇ ਦੇ ਪਿਤਾ ਨੇ ਕਈ ਵਾਰ ਲਾੜੀ ਨੂੰ ਜੈਮਾਲਾ ਲਈ ਆਉਣ ਦੀ ਅਪੀਲ ਕੀਤੀ, ਪਰ ਉਹ ਵੀਡੀਓ ਬਣਾਉਣ 'ਚ ਇੰਨੀ ਮਸਤ ਸੀ ਕਿ ਕਾਫੀ ਦੇਰ ਤੱਕ ਸਟੇਜ 'ਤੇ ਨਹੀਂ ਪਹੁੰਚੀ। ਲਾੜੇ ਪੱਖ ਨੇ ਲਾੜੀ ਦੇ ਇਸ ਵਤੀਰੇ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਨਾਰਾਜ਼ਗੀ ਜ਼ਾਹਰ ਕੀਤੀ।
ਇਹ ਮਾਮਲਾ ਉਸ ਸਮੇਂ ਹੋਰ ਵਿਗੜ ਗਿਆ ਜਦੋਂ ਦੋਵਾਂ ਪਰਿਵਾਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ। ਲਾੜੇ ਦੇ ਪਿਤਾ ਨੇ ਇਸ ਘਟਨਾ ਨੂੰ ਪਰਿਵਾਰ ਦੀ ਬੇਇੱਜ਼ਤੀ ਦੱਸਦਿਆਂ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ, ਲਾੜਾ ਅਤੇ ਉਸ ਦੇ ਰਿਸ਼ਤੇਦਾਰ ਬਿਨਾਂ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੇ ਹੀ ਬਾਰਾਤ ਵਾਪਸ ਲੈ ਗਏ। ਇਸ ਘਟਨਾ ਦੀ ਪੂਰੇ ਇਲਾਕੇ 'ਚ ਕਾਫੀ ਚਰਚਾ ਹੋ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ, ਹੁਣ ਤੱਕ ਦੋਵਾਂ ਪਰਿਵਾਰਾਂ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ 'ਜਗਬਾਣੀ' ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਨਾਲੀ 'ਚ ਵਿਦੇਸ਼ੀ ਮਹਿਲਾ ਟੂਰਿਸਟ ਨਾਲ ਛੇੜਛਾੜ, ਵੀਡੀਓ ਵਾਇਰਲ ਹੋਣ ਮਗਰੋਂ ਭਖਿਆ ਮਾਮਲਾ
NEXT STORY