ਨਵੀਂ ਦਿੱਲੀ— 25 ਦਸੰਬਰ ਨੂੰ ਪੀ.ਐੱਮ. ਮੋਦੀ ਬ੍ਰਹਮਾਪੁੱਤਰ ਨਦੀ 'ਤੇ ਬਣੇ ਦੇਸ਼ ਦੇ ਸਭ ਤੋਂ ਲੰਬੇ ਰੇਲ ਕਮ ਰੋਡ ਬ੍ਰਿਜ ਦਾ ਉਦਘਾਟਨ ਕਰਨਗੇ। ਇਸ ਪੁੱਲ ਕਾਰਨ ਅਰੁਣਾਚਲ ਪ੍ਰਦੇਸ਼ ਅਤੇ ਚੀਨ ਦੀ ਸਰਹੱਦ ਨਾਲ ਲੱਗਦੇ ਹੋਰ ਪ੍ਰਦੇਸ਼ਾਂ ਤੋਂ ਆਵਾਜਾਈ ਸੌਖੀ ਹੋ ਜਾਵੇਗੀ। ਇਸ ਪੁੱਲ ਦੀ ਨੀਂਹ 1997 'ਚ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਨੇ ਰੱਖੀ ਸੀ। ਹਾਲਾਂਕਿ ਇਸ ਦਾ ਨਿਰਮਾਣ ਕੰਮ 2002 'ਚ ਅਟਲ ਸਰਕਾਰ 'ਚ ਸ਼ੁਰੂ ਕੀਤਾ ਗਿਆ। ਇਸ ਪੁੱਲ ਨੂੰ ਚੀਨ ਨਾਲ ਲੱਗਦੀ ਸਰਹੱਦ 'ਤੇ ਰੱਖਿਆ ਸਾਮਾਨ ਲਈ ਇਕ ਵੱਡਾ ਉਤਸ਼ਾਹ ਮੰਨਿਆ ਜਾ ਰਿਹਾ ਹੈ। ਇਸ ਪੁੱਲ ਦੀ ਲੰਬਾਈ 4.94 ਕਿਲੋਮੀਟਰ ਹੈ। ਇਹ ਪੁੱਲ ਆਸਾਮ ਦੇ ਡਿਬਰੂਗੜ੍ਹ ਨੂੰ ਢੇਮਾਜੀ ਨਾਲ ਜੋੜੇਗਾ। ਏਸ਼ੀਆ ਦੇ ਇਸ ਦੂਜੇ ਸਭ ਤੋਂ ਵੱਡੇ ਪੁੱਲ 'ਚ ਸਭ ਤੋਂ ਉੱਪਰ ਇਕ ਤਿੰਨ ਲੇਨ ਦੀ ਸੜਕ ਹੈ ਅਤੇ ਉਸ ਦੇ ਹੇਠਾਂ ਦੋਹਰੀ ਰੇਲ ਲਾਈਨ ਹੈ। ਇਹ ਪੁੱਲ ਬ੍ਰਹਮਾਪੁੱਤਰ ਦੇ ਜਲ ਪੱਧਰ ਤੋਂ 32 ਮੀਟਰ ਦੀ ਉੱਚਾਈ 'ਤੇ ਹੈ। ਇਸ ਨੂੰ ਸਵੀਡਨ ਅਤੇ ਡੇਨਮਾਰਕ ਨੂੰ ਜੋੜਨ ਵਾਲੇ ਪੁੱਲ ਦੀ ਤਰਜ 'ਤੇ ਬਣਾਇਆ ਗਿਆ ਹੈ।
ਅਜੇ ਡਿਬਰੂਗੜ੍ਹ ਤੋਂ ਅਰੁਣਾਚਲ ਪ੍ਰਦੇਸ਼ ਜਾਣ ਲਈ ਵਿਅਕਤੀ ਨੂੰ ਗੁਹਾਟੀ ਹੋ ਕੇ ਜਾਣਾ ਹੁੰਦਾ ਹੈ ਅਤੇ ਉਸ ਨੂੰ 500 ਕਿਲੋਮੀਟਰ ਤੋਂ ਵਧ ਦੂਰੀ ਤੈਅ ਕਰਨੀ ਹੁੰਦੀ ਹੈ। ਇਸ ਪੁੱਲ ਤੋਂ ਇਹ ਯਾਤਰਾ 100 ਕਿਲੋਮੀਟਰ ਤੋਂ ਘੱਟ ਰਹਿ ਜਾਵੇਗੀ। ਅਧਿਕਾਰੀਆਂ ਅਨੁਸਾਰ ਸਰਕਾਰ ਲਈ ਇਹ ਪੁੱਲ ਪੂਰਬ-ਉੱਤਰ 'ਚ ਵਿਕਾਸ ਦਾ ਪ੍ਰਤੀਕ ਅਤੇ ਚੀਨੀ ਸਰਹੱਦ 'ਤੇ ਤਾਇਨਾਤ ਹਥਿਆਰਬੰਦ ਫੋਰਸਾਂ ਲਈ ਤੇਜ਼ਪੁਰ ਤੋਂ ਸਪਲਾਈ ਪ੍ਰਾਪਤ ਕਰਨ ਲਈ ਸਾਮਾਨ ਸੰਬੰਧੀ ਮੁੱਦੇ ਨੂੰ ਹੱਲ ਕਰਨ ਦੀ ਦਿਸ਼ਾ 'ਚ ਇਕ ਰਣਨੀਤਕ ਕਦਮ ਹੈ। ਬੋਗੀਬੀਲ ਪੁੱਲ ਭੂਚਾਲ ਪ੍ਰਭਾਵਿਤ ਖੇਤਰ 'ਚ ਬਣਿਆ ਹੈ। ਇੱਥੇ ਰਿਕਟਰ ਪੈਮਾਨੇ ਦੇ 7 ਸਕੇਲ ਤੱਕ ਦਾ ਭੂਚਾਲ ਆਉਂਦਾ ਰਿਹਾ ਹੈ। ਇਸ ਪੁੱਲ ਨੂੰ ਭੂਚਾਲ ਰੋਧੀ ਬਣਾਇਆ ਗਿਆ ਹੈ ਜੋ 7 ਤੀਬਰਤਾ ਤੋਂ ਵਧ ਦੇ ਭੂਚਾਲ 'ਚ ਵੀ ਨਸ਼ਟ ਨਹੀਂ ਹੋਵੇਗਾ।
ਰਾਸ਼ਟਰਪਤੀ ਤੇ ਮੋਦੀ ਨੇ 1971 ਦੀ ਜੰਗ 'ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY