ਦੁਬਈ - ਇਕ ਭਾਰਤੀ ਪ੍ਰਵਾਸੀ ਜਿਹੜਾ ਕਿ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੰਮ ਕਰਦਾ ਹੈ, ਯੂ. ਏ. ਈ. ਵਿਚ ਹੁਣ ਨਵਾਂ ਕਰੋੜਪਤੀ ਬਣ ਗਿਆ ਹੈ। ਦਰਅਸਲ ਉਸ ਨੇ ਦੁਬਈ ਵਿਚ 10 ਲੱਖ ਡਾਲਰ ਦੀ ਵੱਡੀ ਰਾਸ਼ੀ ਜਿੱਤੀ ਹੈ। ਸ਼ਾਰਜ਼ਾਹ ਵਿਚ ਸਥਿਤ 43 ਸਾਲਾ ਦੇ ਇਕ ਭਾਰਤੀ ਮੂਲ ਦੇ ਨਾਗਰਿਕ ਜਾਰਜ ਥਾਮਸ ਮਿਲੇਨੀਅਨਮ ਮਿਲੇਨੀਅਰ 355 ਵਿਚ ਟਿਕਟ ਗਿਣਤੀ 2016 ਦੇ ਨਾਲ 1 ਮਿਲੀਅਨ ਡਾਲਰ (3.67 ਮਿਲੀਅਨ ਦਰਹਿਮ) ਦਾ ਨਵਾਂ ਜੇਤੂ ਬਣ ਗਿਆ ਹੈ। ਇਸ ਟਿਕਟ ਨੂੰ ਉਸ ਨੇ 14 ਮਾਰਚ ਨੂੰ ਖਰੀਦਿਆ ਸੀ।
ਇਹ ਵੀ ਪੜੋ - ਫੇਸਬੁੱਕ ਡਾਟਾ ਲੀਕ ਮਾਮਲੇ 'ਚ ਖੁਲਾਸਾ : ਮੈਸੇਜ ਕਰਨ ਲਈ ਆਪ ਖੁਦ ਇਸ APP ਦੀ ਵਰਤੋਂ ਕਰਦੇ ਹਨ ਜ਼ੁਕਰਬਰਗ
ਏਅਰਪੋਰਟ 'ਤੇ ਕੰਮ ਕਰਨ ਵਾਲੇ ਥਾਮਸ ਨੇ ਆਖਿਆ ਕਿ ਉਹ ਜਿੱਤ ਦੇ ਸਾਰੇ ਪੈਸੇ ਘਰ ਭੇਜ ਦੇਵੇਗਾ। ਜਦ ਉਸ ਤੋਂ ਪੁੱਛਿਆ ਗਿਆ ਕਿ ਇਸ ਜਿੱਤ ਸਬੰਧੀ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਤਾਂ ਉਸ ਨੇ ਕਿਹਾ ਕਿ ਕੁਝ ਖਾਸ ਨਹੀਂ। ਮੈਨੂੰ ਲੱਗਦਾ ਹੈ ਕਿ ਇਸ ਖਬਰ ਨੂੰ ਆਮ ਖਬਰਾਂ ਵਾਂਗ ਹੀ ਹੈ। ਮੈਨੂੰ ਇਹ ਪਤਾ ਕਿ ਮੇਰਾ ਛੋਟਾ ਬੱਚਾ ਜਿਸ ਦਾ ਅਜੇ ਜਨਮ ਹੋਣਾ ਹੈ ਉਹ ਮੇਰੇ ਲਈ ਚੰਗੀ ਕਿਸਮਤ ਲੈ ਕੇ ਆਇਆ ਹੈ।
ਇਹ ਵੀ ਪੜੋ - ਮਿਸਰ ਦੀ ਸ਼ਾਹੀ ਪਰੇਡ 'ਚ ਕੋਈ ਰਾਸ਼ਟਰਪਤੀ ਨਹੀਂ, 21 ਤੋਪਾਂ ਦੀ ਸਲਾਮੀ ਨਾਲ ਕੱਢੀ ਗਈ 3000 ਸਾਲ ਪੁਰਾਣੀ 'ਮਮੀ'
ਗਲਫ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਥਾਮਸ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹੁਣ ਤੱਕ ਉਸ ਦੇ ਨਾਲ ਹੀ ਰਹਿੰਦਾ ਸੀ ਪਰ ਉਨ੍ਹਾਂ ਨੂੰ ਹਾਲ ਹੀ ਵਿਚ ਵਾਪਸ ਭੇਜਣਾ ਪਿਆ। ਥਾਮਸ ਨੇ ਕਿਹਾ ਕਿ ਜੈਕਪਾਟ ਡ੍ਰਾਅ ਵਿਚ ਜਿੱਤੀ ਗਈ ਰਾਸ਼ੀ ਨਾਲ ਉਹ ਬਹੁਤ ਜ਼ਿੰਮੇਦਾਰ ਬਣ ਜਾਣਗੇ। ਕੇਰਲ ਦੇ ਕੋੱਚੀ ਵਿਚ ਰਹਿਣ ਵਾਲੇ ਥਾਮਸ ਨੇ ਕਿਹਾ ਕਿ ਇਸ ਸਮੇਂ ਵਿਚ ਮੈਨੂੰ ਪਤਾ ਹੈ ਕਿ ਜੋ ਵੀ ਖਰਚ ਕਰਨਾ ਹੈ ਉਹ ਸੋਚ-ਸਮਝ ਕੇ ਕਰਨਾ ਹੋਵੇਗਾ। ਇਸ ਲਈ ਹੁਣ ਲਈ ਮੈਂ ਸਭ ਕੁਝ ਘਰ ਭੇਜ ਰਿਹਾ ਹਾਂ। ਮੈਂ ਬਾਅਦ ਵਿਚ ਤੈਅ ਕਰਾਂਗਾ ਕਿ ਕੀ ਕਰਨਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦੁਬਈ ਵਿਚ ਕਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਹਜ਼ਾਰਾਂ ਡਾਲਰਾਂ ਦੇ ਜੈੱਕਪਾਟ ਨਿਕਲ ਚੁੱਕੇ ਹਨ।
ਇਹ ਵੀ ਪੜੋ - ਦੁਨੀਆ ਦੀ ਸਭ ਤੋਂ ਖਤਰਨਾਕ ਜੇਲ 'ਗਵਾਂਤਾਨਾਮੋ ਬੇ' ਦੀ ਯੂਨਿਟ ਹੋਈ ਬੰਦ, ਮਿਲਦੀ ਸੀ ਇਹ ਸਜ਼ਾ
IIT ਰੁੜਕੀ 'ਚ ਮਿਲੇ ਕੋਰੋਨਾ ਦੇ 60 ਮਾਮਲੇ, 5 ਹੋਸਟਲ ਸੀਲ
NEXT STORY