ਨਵੀਂ ਦਿੱਲੀ (ਭਾਸ਼ਾ)- ਪੂਰਬੀ ਦਿੱਲੀ ਦੇ ਸ਼ਿਸ਼ੂ ਹਸਪਤਾਲ 'ਚ ਅੱਗ ਲੱਗਣ ਤੋਂ ਬਾਅਦ ਬਚਾਈ ਗਈ 50 ਦਿਨ ਦੀ ਬੱਚੀ ਦੀ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 7 ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ,''50 ਦਿਨ ਦੀ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਸੀ। ਸ਼ੁੱਕਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।''
ਦੱਸਣਯੋਗ ਹੈ ਕਿ 26 ਮਈ ਨੂੰ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ 'ਚ ਸਥਿਤ 'ਬੇਬੀ ਕੇਅਰ ਨਿਊ ਬੋਰਨ ਹਸਪਤਾਲ' 'ਚ ਅੱਗ ਲੱਗਣ ਦੀ ਘਟਨਾ 'ਚ 6 ਨਵਜਨਮੇ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ 5 ਬੱਚੇ ਜ਼ਖ਼ਮੀ ਹੋ ਗਏ ਸਨ। ਹਸਪਤਾਲ 'ਚ ਅੱਗ ਲੱਗਣ ਤੋਂ ਬਾਅਦ 5 ਆਕਸੀਜਨ ਸਿਲੰਡਰ ਫਟ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਭਗਤੀ ਦੇ ਗੀਤ 'ਤੇ ਨੱਚਦੇ ਸਮੇਂ ਵਿਅਕਤੀ ਦੀ ਹੋਈ ਮੌਤ, ਲੋਕ ਵਜਾਉਂਦੇ ਰਹੇ ਤਾੜੀਆਂ (Video)
NEXT STORY